08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਤਾਮਿਲਨਾਡੂ ਦਾ ਰਾਜਪਾਲ ਸੂਬੇ ਤੇ ਦੇਸ਼ ਨੂੰ ਗੰਭੀਰ ਸਿਆਸੀ ਟਕਰਾਅ ਵੱਲ ਧੱਕ ਰਹੇ ਹਨ-ਲਿਬਰੇਸ਼ਨ

ਅਜੀਤ ਡੈਸਕ 09-05-2026
ਮਾਨਸਾ, 8 ਮਈ (ਸ.ਰਿ.)- ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ ਕਹਿਣਾ ਹੈ ਕਿ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਨਵੀਂ ਖੇਤਰੀ ਪਾਰਟੀ ਟੀ.ਵੀ.ਕੇ. ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦੇ ਕੇ ਉੱਥੋਂ ਦੇ ਸੰਘੀ ਰਾਜਪਾਲ ਸੂਬੇ ਅਤੇ ਦੇਸ਼ ਨੂੰ ਨਵੇਂ ਟਕਰਾਅ ਵੱਲ ਧੱਕ ਰਹੇ ਹਨ | ਪਾਰਟੀ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਰਾਜਪਾਲ ਦੀ ਇਹ ਭੂਮਿਕਾ ਨਿੰਦਣਯੋਗ ਅਤੇ ਸੰਵਿਧਾਨ ਵਿਰੋਧੀ ਹੈ | ਇੱਥੇ ਜਾਰੀ ਬਿਆਨ 'ਚ ਉਨ੍ਹਾਂ ਆਖਿਆ ਕਿ ਸਭ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣਾ ਰਾਜਪਾਲ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਅਤੇ ਉਸ ਪਾਰਟੀ ਨੇ ਆਪਣਾ ਬਹੁਮਤ 15 ਦਿਨ ਦੇ ਅੰਦਰ ਅੰਦਰ ਵਿਧਾਨ ਸਭਾ ਸੈਸ਼ਨ 'ਚ ਸਾਬਤ ਕਰਨਾ ਹੁੰਦਾ ਹੈ ਪਰ ਕੇਂਦਰ ਸਰਕਾਰ ਦੀ ਸ਼ਹਿ 'ਤੇ ਤਾਮਿਲਨਾਡੂ ਦੇ ਰਾਜਪਾਲ 108 ਸੀਟਾਂ ਜਿੱਤਣ ਵਾਲੀ ਟੀ.ਵੀ.ਕੇ. ਦੇ ਮੁਖੀ ਨੂੰ ਇਹ ਬਹੁਮਤ ਆਪਣੇ ਸਾਹਮਣੇ ਸਾਬਤ ਕਰਨ ਦੀ ਸ਼ਰਤ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਮਨਮਾਨਾਪਣ ਨਵੀਂ ਉੱਭਰੀ ਖੇਤਰੀ ਪਾਰਟੀ ਨੂੰ ਜ਼ਲੀਲ ਕਰਨ ਅਤੇ ਦੇਸ਼ ਦੇ ਸੰਘਵਾਦੀ (ਫੈਡਰਲ) ਢਾਂਚੇ ਨੂੰ ਖ਼ਤਮ ਕਰਨ ਦੀ ਇਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹਨ, ਜਿਸ ਨੂੰ ਤਾਮਿਲਨਾਡੂ ਸਮੇਤ ਦੇਸ਼ ਦੀਆਂ ਵਿਰੋਧੀ ਪਾਰਟੀਆਂ ਅਤੇ ਜਮਹੂਰੀ ਤਾਕਤਾਂ ਕਦੇ ਵੀ ਸਹਿਣ ਨਹੀਂ ਕਰਨਗੀਆਂ |

ਪਿਛਲੀ ਖ਼ਬਰ ਮੁੱਖ ਮੰਤਰੀ ਦਾ ਵਿਰੋਧ ਕਰਨ ਪਹੁੰਚਦੇ ਕਿਸਾਨਾਂ ਨੂੰ ਪੁਲਿਸ ਨੇ ਜਬਰੀ ਰੋਕਿਆ-ਜੀਵਨ ਸਿੰਘ ਵਾਲਾ ਕੋਲ ਹੋਈ ਹੱਥੋਪਾਈ ਅਗਲੀ ਖ਼ਬਰ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਭਗਵੰਤ ਮਾਨ ਗੋਨਿਆਣਾ ਮੰਡੀ ਵਿਖੇ ਲੋਕਾਂ ਦੇ ਰੂ-ਬਰੂ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।