08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਭਗਵੰਤ ਮਾਨ ਗੋਨਿਆਣਾ ਮੰਡੀ ਵਿਖੇ ਲੋਕਾਂ ਦੇ ਰੂ-ਬਰੂ ਹੋਏ

ਅਜੀਤ ਡੈਸਕ 09-05-2026
ਗੋਨਿਆਣਾ, 8 ਮਈ ( ਗਰਗ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਕਰਦੇ ਹੋਏ ਅੱਜ ਰਾਤ ਗੋਨਿਆਣਾ ਮੰਡੀ ਦੇ ਸ੍ਰੀ ਬਾਲਾ ਜੀ ਹਨੂੰਮਾਨ ਮੰਦਰ ਦੇ ਕੋਲ ਕੁਝ ਪਲ ਲਈ ਸ਼ਹਿਰ ਨਿਵਾਸੀਆਂ ਦੇ ਰੂਬਰੂ ਹੋਏ | ਇਸ ਤੋਂ ਪਹਿਲਾਂ ਮੁੱਖ ਮੰਤਰੀ ਜੀਦਾ ਟੋਲ ਪਲਾਜੇ 'ਤੇ ਵੀ ਕੁਝ ਪਲ ਰੁਕੇ | ਜਿੱਥੇ ਉਨ੍ਹਾਂ ਦੇ ਸਵਾਗਤ ਲਈ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਪਾਰਟੀ ਦੇ ਹੋਰ ਨੁਮਾਇੰਦੇ ਹਾਜਰ ਹੋਏ ਜਿਥੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਆਪਣੇ ਸੰਖੇਪ ਜਿਹੇ ਭਾਸ਼ਣ ਦੌਰਾਨ ਲੋਕਾਂ ਨੂੰ ਬੇਅਦਬੀ ਵਿਰੁੱਧ ਬਣਾਏ ਕਾਨੰੂਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਾਨਸਿਕ ਤੌਰ 'ਤੇ ਕਮਜ਼ੋਰ ਦੱਸ ਕੇ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦੇ ਮੈਂਬਰਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ | ਮਾਨ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਨਸ਼ਿਆਂ ਸੰਬੰਧੀ ਸਖ਼ਤ ਕਾਨੰੂਨ ਬਣਾਉਣ ਦੀ ਪ੍ਰਕਿਰਿਆਂ ਵੀ ਚੱਲ ਰਹੀ ਹੈ, ਪਹਿਲਾ ਨਸ਼ਾ ਤਸਕਰਾਂ ਨੂੰ ਪੁਲਿਸ ਥਾਣਿਆਂ ਵਿਚ ਹੀ ਜ਼ਮਾਨਤ ਦਿੱਤੀ ਜਾਦੀ ਸੀ, ਪਰ ਹੁਣ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬੇ ਵਿਚ ਨਫ਼ਰਤ ਦੇ ਬੀਜਣ ਹੀ ਬੀਜਣ ਦਿੱਤੇ ਜਾਣਗੇ, ਜੋ ਲੋਕ ਧਰਮ ਦੇ ਨਾਮ'ਤੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਲੋਕ ਅਜਿਹਾ ਨਹੀ ਹੋਣ ਦੇਣਗੇ | ਉਨ੍ਹਾਂ ਆਖਿਰ ਵਿੱਚ ਉੱਥੇ ਮੌਜੂਦ ਲੋਕਾਂ ਨੂੰ ਖ਼ੁਸ਼ ਕਰਨ ਲਈ ਕਿਕਲੀ ਵੀ ਸੁਣਾਈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਕਰੜੇ ਹੱਥੀ ਵੀ ਲਿਆ | ਉਕਤ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਨੂੰ ਪਾਰਟੀ ਵਰਕਰਾਂ ਵੱਲੋਂ ਬੁੱਕੇ ਵੀ ਭੇਟ ਕੀਤੇ ਗਏ ਅਤੇ ਸਿਰੋਪੇ ਵੀ ਦਿੱਤੇ ਗਏ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ, ਰਜਨੀਸ਼ ਰਾਜੂ ਬਲਾਕ ਪ੍ਰਧਾਨ ਅਤੇ ਪਾਰਟੀ ਦੇ ਅਨੇਕਾ ਵਰਕਰ ਹਾਜਿਰ ਸਨ | ਇਸ ਤੋਂ ਬਾਅਦ ਮੁੱਖ ਮੰਤਰੀ ਬਠਿੰਡਾ ਵੱਲ ਰਵਾਨਾ ਹੋ ਗਏ |
ਪਿਛਲੀ ਖ਼ਬਰ ਤਾਮਿਲਨਾਡੂ ਦਾ ਰਾਜਪਾਲ ਸੂਬੇ ਤੇ ਦੇਸ਼ ਨੂੰ ਗੰਭੀਰ ਸਿਆਸੀ ਟਕਰਾਅ ਵੱਲ ਧੱਕ ਰਹੇ ਹਨ-ਲਿਬਰੇਸ਼ਨ ਅਗਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਵਲੋਂ ਮੰਗਾਂ ਨਾ ਮੰਨਣ ਦੇ ਰੋਸ 'ਚ ਹੜਤਾਲ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।