09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੀ ਸੀ ਐਲ ਇੰਡਸਟਰੀ ਦੇ ਡਿਸਟਿਲਰੀ ਯੂਨਿਟ ਵਿਖੇ ਐਨ. ਡੀ. ਆਰ. ਐਫ਼. ਦੇ ਸਹਿਯੋਗ ਨਾਲ ਕਰਵਾਇਆ ਗਿਆ ਸੁਰੱਖਿਆ ਸੰਬੰਧੀ ਜਾਰਗੂਕਤਾ ਪ੍ਰੋਗਰਾਮ

ਅਜੀਤ ਡੈਸਕ 09-05-2026
ਬਠਿੰਡਾ, 8 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੇਫ਼ਟੀ ਕਾਊਾਸਲ ਆਫ਼ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਬੀ ਸੀ ਐਲ ਇੰਡਸਟਰੀਜ਼ ਲਿਮਟਿਡ ਦੇ ਸੰਗਤ ਵਿਖੇ ਸਥਿਤ ਡਿਸਟਿੱਲਰੀ ਯੂਨਿਟ ਵਿਖੇ ਇਕ ਵਿਸ਼ੇਸ਼ ਉਦਯੋਗਿਕ ਸੁਰੱਖਿਆ ਅਤੇ ਕਿੱਤਾਮੁਖੀ ਸਿਹਤ ਸਬੰਧੀ ਵਿਸ਼ੇਸ਼ ਜਾਗਰੂਕ ਪ੍ਰੋਗਰਾਮ ਕੀਤਾ ਗਿਆ | ਇਸ ਦੌਰਾਨ ਡਾਇਰੈਕਟਰ ਆਫ਼ ਫੈਕਟਰੀਜ਼ ਦੀ ਅਗਵਾਈ ਹੇਠ ਐਨਡੀਆਰਐਫ ਦੀ ਸੱਤ ਬਟਾਲੀਅਨ ਦੀ ਵਿਸ਼ੇਸ਼ ਟੀਮ ਵਲੋਂ ਉਦਯੋਗਿਕ ਯੂਨਿਟ ਦੇ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ | ਇਸ ਵਿਸ਼ੇਸ਼ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਸਾਰੇ ਕਰਮੀਆਂ ਨੂੰ ਅੰਤ 'ਚ ਸਰਟੀਫ਼ਿਕੇਟ ਵੀ ਦਿੱਤੇ ਗਏ | ਸਿਖਲਾਈ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਕਰਮੀਆਂ ਨੂੰ ਐਨਡੀਆਰਐਫ ਦੇ ਸਬ-ਇੰਸਪੈਕਟਰ ਨਿਤਿਨ ਅਤੇ ਉਨ੍ਹਾਂ ਦੀ ਟੀਮ ਵਲੋਂ ਕਿਸੇ ਵੀ ਖਤਰਨਾਕ ਸਥਿਤੀ ਦੌਰਾਨ ਹਾਲਾਤਾਂ ਨਾਲ ਕਿਸ ਤਰ੍ਹਾਂ ਲੜਿ੍ਹਆ ਜਾਵੇ ਤਾਂ ਜੋ ਸੁਰੱਖਿਆ ਨੂੰ ਹਰ ਪੱਖ ਤੋਂ ਕਾਇਮ ਰੱਖਿਆ ਜਾ ਸਕੇ ਇਸ ਸਬੰਧੀ ਵਿਸ਼ੇਸ਼ ਸਿਖਲਾਈ ਸ਼ੈਸ਼ਨ ਦਿੱਤਾ ਗਿਆ | ਜਿਸ 'ਚ ਐਨਡੀਆਰਐਫ ਅਤੇ ਕੰਪਨੀ ਦੇ ਕਰਮੀਆਂ ਨੇ ਮਿਲ ਕੇ ਕਈ ਸੁਰੱਖਿਆ ਪ੍ਰੋਗਰਾਮਾਂ ਨੂੰ ਪੈ੍ਰਕਟੀਕਲੀ ਵੀ ਮੌਕੇ 'ਤੇ ਅੰਜ਼ਾਮ ਦਿੱਤਾ | ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਡਾ. ਵਿਸ਼ਾਲ ਸਿੰਗਲਾ ਵਲੋਂ ਫੈਕਟਰੀ ਦੇ ਅੰਦਰ ਕਰਮੀਆਂ ਦੀ ਸੁਰੱਖਿਆ ਅਤੇ ਕਿੱਤਾ ਮੁੱਖੀ ਸਿਹਤ ਆਦਿ ਵਿਸ਼ਿਆਂ 'ਤੇ ਵਿਸਥਾਰ 'ਚ ਜਾਣਕਾਰੀ ਦਿੱਤੀ | ਪ੍ਰੋਗਰਾਮ ਦੇ ਅਗਲੇ ਸ਼ੈਸ਼ਨ ਦੌਰਾਨ ਸਿਵਲ ਡਿਫੈਂਸ ਬਠਿੰਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਡਿਪਟੀ ਚੀਫ ਵਾਰਡਨ ਨਰਿੰਦਰ ਬੱਸੀ ਵਲੋਂ ਇਕੱਤਰ ਕਰਮੀਆਂ ਨੂੰ ਸਿਹਤ ਸਬੰਧੀ ਜਾਗਰੂਕ ਕਰਦੇ ਵਿਚਾਰਾਂ ਤੋਂ ਇਲਾਵਾ ਐਚਆਈਵੀ ਅਤੇ ਡਰੱਗ ਆਦਿ ਵਿਸ਼ਿਆਂ ਸਬੰਧੀ ਵੀ ਵਿਸਥਾਰ ਪੂਰਵਕ ਲੈਕਚਰ ਦਿੱਤਾ | ਪ੍ਰੋਗਰਾਮ ਦੇ ਅੰਤ 'ਚ ਸਾਰੇ ਕਰਮੀਆਂ ਨੂੰ ਸੇਫ਼ਟੀ ਕਾਊਾਸਲ ਆਫ਼ ਪੰਜਾਬ ਦੀ ਤਰਫੋਂ ਸਾਰਟੀਫਿਕੇਟ ਵੀ ਦਿੱਤੇ ਗਏ | ਕੰਪਨੀ ਦੇ ਸੀਨੀ: ਜੀਐਮ ਐਸਐਸ ਸੰਧੂ ਵਲੋਂ ਬਾਹਰ ਤੋਂ ਆਏ ਐਨਡੀਆਰਐਫ ਟੀਮ ਤੋਂ ਇਲਾਵਾ ਹੋਰ ਉਚ ਅਧਿਕਾਰੀਆਂ ਅਤੇ ਬੁਲਾਰਿਆਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਫੈਕਟਰੀ ਮੈਨੇਜਰ ਅਵਨੀਸ਼ ਰਾਓ, ਸਹਾਇਕ ਮੈਨੇਜਰ ਸੁਖਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਡਾ ਗੁਰਪ੍ਰੀਤ ਸ਼ਰਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਨ.ਸੀ.ਸੀ. ਕੈਡਿਟਾਂ ਨੇ ਪੋਸਟਰਾਂ ਰਾਹੀਂ ਦਿੱਤਾ ਊਰਜਾ ਸੰਰਕਸ਼ਣ ਦਾ ਸੰਦੇਸ਼ <br/> ਅਗਲੀ ਖ਼ਬਰ ਸੂਬੇ 'ਚ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਭਾਜਪਾ ਕਰੇਗੀ ਵੱਡੀ ਜਿੱਤ ਦਰਜ-ਦਿਆਲ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।