10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁੱਖ ਮੰਤਰੀ ਦੀ ਆਮਦ 'ਤੇ ਟਰੈਫ਼ਿਕ ਪ੍ਰੇਸ਼ਾਨੀਆਂ 'ਚ ਘਿਰੇ ਲੋਕ

ਅਜੀਤ ਡੈਸਕ 09-05-2026
ਬਠਿੰਡਾ, 8 ਮਈ (ਵੀਰਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦਾ 'ਸ਼ੁਕਰਾਨਾ ਯਾਤਰਾ' ਦੌਰਾਨ ਬਠਿੰਡਾ ਵਿਖੇ ਆਉਣ 'ਤੇ ਟਰੈਫ਼ਿਕ ਪ੍ਰਬੰਧਾਂ ਨੂੰ ਬਠਿੰਡਾ ਪਿੁਲਸ ਟਰੈਫ਼ਿਕ ਲਈ ਰੂਟ ਬਦਲ ਜਾਣ ਕਾਰਨ ਬਠਿੰਡਾ ਵਿਚ ਆਉਣ ਵਾਲੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਲੱਗੇ ਜਾਮ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਬਠਿੰਡਾ ਟਰੈਫ਼ਿਕ ਪੁਲਿਸ ਵਲੋਂ ਬਠਿੰਡਾ ਬੱਸ ਸਟੈਂਡ ਤੋਂ ਪੁੱਜਣ ਵਾਲੀਆਂ ਬੱਸਾਂ ਦਾ ਰੂਟ ਬਰਨਾਲਾ ਬਾਈਪਾਲ ਵਾਲੇ ਪੁਲ ਵਾਲੀ ਸਾਇਡ ਤੋਂ ਲੰਘਾਉਣ ਕਾਰਨ ਬਠਿੰਡਾ ਦੇ ਰੋਜ਼ ਗਾਰਡਨ ਤੋਂ ਲੈ ਕੇ ਭੱਟੀ ਰੋਡ ਤੱਕ ਲੰਬਾ ਜਾਮ ਲੱਗਿਆ ਰਿਹਾ | ਆਪਣੇ ਜ਼ਰੂਰੀ ਕੰਮਾਂ ਲਈ ਕਾਰਾਂ ਲਈ ਸ਼ਹਿਰ ਵਿਚ ਆਉਣ ਲਈ ਲੰਬਾ ਸਮਾਂ ਟਰੈਫ਼ਿਕ ਵਿਚ ਫਸੇ ਰਹਿਣ ਲਈ ਮਜ਼ਬੂਰ ਕਰ ਦਿੱਤਾ | ਦੂਸਰੇ ਪਾਸੇ ਮਲੋਟ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਅੰਮਿ੍ਤਸਰ ਸਾਹਿਬ ਵਾਲੇ ਪਾਸਿਓ ਆਉਣ ਵਾਲੀਆਂ ਬੱਸਾਂ ਬਦਲੇ ਰੂਟਾਂ ਕਾਰਨ ਜਾਮ ਵਿਚ ਫਸੀਆਂ ਰਹੀਆਂ | ਗਰਮੀ ਦਾ ਦਿਨ ਹੋਣ ਕਰਕੇ ਬੱਸਾਂ ਵਿਚ ਬੈਠੀਆਂ ਸਵਾਰੀਆਂ, ਬੱਚੇ, ਬਜ਼ੁਰਗ ਕਾਫ਼ੀ ਪ੍ਰੇਸ਼ਾਨ ਹੁੰਦੇ ਵੇਖੇ ਗਏ | ਇਸੇ ਤਰ੍ਹਾਂ ਨਹਿਰ ਪੁਲ ਤੋਂ ਲੈ ਕੇ ਬੱਸ ਸਟੈਂਡ ਤੱਕ ਮੇਨ ਚੌਂਕਾਂ ਨੂੰ ਛੱਡ ਕੇ ਪੁਲਿਸ ਵਲੋਂ ਸਮੂਹ ਕੱਟਾਂ 'ਤੇ ਰੱਸੇ ਬੰਨ ਸ਼ਹਿਰ ਵਾਸੀਆਂ ਨੂੰ ਬਦਲਵੇਂ ਰਸਤਿਆਂ ਵਾਲੇ ਪਾਸਿਓਾ ਲੰਘਣ ਲਈ ਅੱਧੇ ਘੰਟੇ ਤੋਂ ਵੱਧ ਸਮਾਂ ਟਰੈਫ਼ਿਕ ਵਿਚ ਫਸੇ ਰਹੇ | ਐਂਬੂਲੈਂਸ ਗੱਡੀਆਂ ਵੀ ਟਰੈਫ਼ਿਕ ਜਾਮ ਵਿਚ ਫਸੀਆ ਹੋਈਆਂ ਵਿਖਾਈ ਦਿੱਤੀਆਂ |
ਪਿਛਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਸੈੱਲਫ਼ ਡਿਫੈਂਸ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਠਿੰਡਾ ਵਲੋਂ ਕੱਲ੍ਹ ਤੱਕ ਸਹਿਕਾਰੀ ਸਭਾਵਾਂ ਬੰਦ ਕਰਨ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।