10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਸੈੱਲਫ਼ ਡਿਫੈਂਸ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 09-05-2026
ਸੀਂਗੋ ਮੰਡੀ, 8 ਮਈ (ਪਿ੍ੰਸ ਗਰਗ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਵਿਦਿਆਰਥੀਆਂ ਨੂੰ ਸਵੈ ਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸੈੱਲਫ਼ ਡਿਫੈਂਸ ਸੈਮੀਨਾਰ ਕਰਵਾਇਆ ਗਿਆ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮਧੂ ਬਾਂਸਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਵੈ ਰੱਖਿਆ ਦੇ ਗੁਰ ਸਿਖਾਏ ਗਏ¢ ਸੈਮੀਨਾਰ ਦੌਰਾਨ ਟ੍ਰੇਨਿੰਗ ਇਨਸਟ੍ਰੱਕਟਰ ਮੈਡਮ ਮਨੀਸ਼ਾ ਰੁੱਥ ਸਪੋਰਟਸ ਕਰਾਟੇ ਐਸੋਸੀਏਸ਼ਨ (ਬਠਿੰਡਾ), ਗੁਰਹਸਨ ਸਿੰਘ, ਮਮਤਾ ਅਤੇ ਕੋਚ ਬੂਟਾ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸੈੱਲਫ਼ ਡਿਫੈਂਸ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ¢ ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਸਵੈ ਰੱਖਿਆ ਦੀ ਸਿਖਲਾਈ ਹਰ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ¢ਟ੍ਰੇਨਰਾਂ ਨੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਡੈਮੋ ਦੇ ਰਾਹੀਂ ਖ਼ਤਰੇ ਦੀ ਸਥਿਤੀ ਵਿਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਵੀ ਸਿਖਾਏ ਅਤੇ ਆਤਮ ਵਿਸ਼ਵਾਸ ਨਾਲ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ¢ ਇਸ ਮੌਕੇ ਪਿੰ੍ਰਸੀਪਲ ਸ੍ਰੀਮਤੀ ਮਧੂ ਬਾਂਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ, ਖ਼ਾਸ ਕਰਕੇ ਲੜਕੀਆਂ ਲਈ ਸੈੱਲਫ਼ ਡਿਫੈਂਸ ਦੀ ਜਾਣਕਾਰੀ ਹੋਣਾ ਬਹੁਤ ਮਹੱਤਵਪੂਰਨ ਹੈ¢ ਉਨ੍ਹਾਂ ਕਿਹਾ ਕਿ ਸਵੈ ਰੱਖਿਆ ਦੀ ਟ੍ਰੇਨਿੰਗ ਨਾਲ ਵਿਦਿਆਰਥੀਆਂ ਵਿੱਚ ਨਾ ਸਿਰਫ਼ ਆਤਮ ਵਿਸ਼ਵਾਸ ਵਧਦਾ ਹੈ, ਸਗੋਂ ਉਹ ਹਰ ਤਰ੍ਹਾਂ ਦੀ ਸਥਿਤੀ ਦਾ ਡਟ ਕੇ ਸਾਹਮਣਾ ਕਰਨ ਯੋਗ ਬਣਦੇ ਹਨ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਰੀਰਕ ਤੰਦਰੁਸਤੀ ਵੱਲ ਵੀ ਧਿਆਨ ਦੇਣ ਲਈ ਪ੍ਰੇਰਿਤ ਕੀਤਾ¢ ਅੰਤ ਵਿਚ ਪਿੰ੍ਰਸੀਪਲ ਸ੍ਰੀਮਤੀ ਮਧੂ ਬਾਂਸਲ ਨੇ ਆਏ ਹੋਏ ਟ੍ਰੇਨਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਅਤੇ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਂਦੇ ਹਨ¢

ਪਿਛਲੀ ਖ਼ਬਰ ਆਕਸਫੋਰਡ ਸਕੂਲ ਵਿਖੇ ਸੈਸ਼ਨ 2026-27 ਸਕੂਲ ਕੌਂਸਲ ਦੀ ਚੋਣ <br/> ਅਗਲੀ ਖ਼ਬਰ ਮੁੱਖ ਮੰਤਰੀ ਦੀ ਆਮਦ 'ਤੇ ਟਰੈਫ਼ਿਕ ਪ੍ਰੇਸ਼ਾਨੀਆਂ 'ਚ ਘਿਰੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।