18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਾਰਡਾਂ 'ਚ ਆਬਾਦੀ ਦੇ ਉਲਟ ਤਬਦੀਲੀ ਲੋਕਤੰਤਰ ਅਤੇ ਸੰਵਿਧਾਨ ਦੀ ਉਲੰਘਣਾ-ਕਿ੍ਸ਼ਨ ਕਾਲਾ <br/>

ਅਜੀਤ ਡੈਸਕ 08-05-2026
ਰਾਮਾਂ ਮੰਡੀ, 7 ਮਈ (ਤਰਸੇਮ ਸਿੰਗਲਾ)-ਪੰਜਾਬ ਵਿਚ ਜਲਦੀ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਮੌਜੂਦਾ ਆਪ ਸਰਕਾਰ ਵਲੋਂ ਵਾਰਡਾਂ ਵਿਚ ਆਬਾਦੀ ਦੇ ਉਲਟ ਕੀਤੀ ਗਈ ਤਬਦੀਲੀ ਨੂੰ ਲੋਕਾਂ ਦੇ ਸੰਵਿਧਾਨਕ ਹੱਕਾਂ ਦੇ ਵਿਰੁੱਧ ਅਤੇ ਲੋਕਤੰਤਰ ਦਾ ਘਾਣ ਦੱਸਦਿਆਂ ਨਗਰ ਕੌਂਸਲ ਰਾਮਾਂ ਮੰਡੀ ਦੇ ਸਾਬਕਾ ਪ੍ਰਧਾਨ ਕਿ੍ਸ਼ਨ ਕੁਮਾਰ ਕਾਲਾ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਲਿਖਤੀ ਪੱਤਰ ਭੇਜ ਕੇ ਵਾਰਡਾਂ 'ਚ ਪੁਰਾਣੀ ਤਬਦੀਲੀ 2021 ਦੀਆਂ ਚੋਣਾਂ ਅਨੁਸਾਰ ਹੀ ਦਰੁਸਤੀ ਕਰਨ ਲਈ ਬੇਨਤੀ ਕੀਤੀ ਹੈ | ਸ੍ਰੀ ਕਾਲਾ ਨੇ ਵਾਰਡਾਂ ਦੀ ਤਬਦਲੀ ਲਈ ਸਰਕਾਰ ਤੇ ਨਿੱਜੀ ਫਾਇਦਾ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਾਮਾਂ ਨਗਰ ਕੌਂਸਲ ਅਧੀਨ ਆਉਂਦੇ 15 ਵਾਰਡ ਸਰਕਾਰ ਵਲੋਂ ਜਨਰਲ ਆਬਾਦੀ ਵਾਲੇ ਵਾਰਡ ਰਾਖਵੇਂ ਅਤੇ ਐਸ/ਸੀ ਅਬਾਦੀ ਵਾਲੇ ਵਾਰਡ ਜਨਰਲ ਕਰ ਦਿੱਤੇ ਗਏ ਹਨ | ਜੋ ਕਿ ਲੋਕਤੰਤਰ ਦਾ ਘਾਣ ਹੈ ਅਤੇ ਸੰਵਿਧਾਨ ਦਾ ਉਲੰਘਣ ਵੀ | ਸ੍ਰੀ ਕਾਲਾ ਨੇ ਕਿਹਾ ਕਿ ਜ਼ਿਆਦਾ ਐਸ/ਸੀ ਵਰਗ ਦੀ ਵਸੋਂ ਵਾਲਾ ਵਾਰਡ ਨੰਬਰ 1 ਜਨਰਲ ਕਰ ਦਿੱਤਾ ਗਿਆ, ਵਾਰਡ ਨੰਬਰ 4 ਜ਼ਿਆਦਾ ਵਸੋਂ ਐਸ/ਸੀ ਵਰਗ ਪਰ ਵਾਰਡ ਮਹਿਲਾ ਜਨਰਲ, ਵਾਰਡ ਨੰਬਰ 5 ਜ਼ਿਆਦਾ ਵਸੋਂ ਜਨਰਲ ਵਰਗ ਵਾਰਡ ਐਸ/ਸੀ, ਵਾਰਡ ਨੰਬਰ 6 ਜ਼ਿਆਦਾ ਵਸੋਂ ਜਨਰਲ ਵਰਗ ਵਾਰਡ ਬੀਸੀ ਵਰਗ 'ਚ ਤਬਦੀਲ ਕੀਤਾ ਗਿਆ ਹੈ | ਵਾਰਡ ਨੰਬਰ 7 ਐਸ ਸੀ ਮਹਿਲਾ ਰਾਖਵਾਂ ਨੂੰ ਜਨਰਲ ਮਹਿਲਾ ਰਾਖਵਾਂ, ਵਾਰਡ ਨੰਬਰ 12 ਜਨਰਲ ਪੁਰਸ਼ ਨੂੰ ਜਨਰਲ ਮਹਿਲਾ, ਵਾਰਡ ਨੰਬਰ 14 ਜਨਰਲ ਪੁਰਸ਼ ਨੂੰ ਐਸ/ਸੀ ਮਹਿਲਾ ਰਿਜ਼ਰਵ ਕੀਤਾ ਗਿਆ ਹੈ, ਜਦੋਂਕਿ ਜ਼ਿਆਦਾ ਆਬਾਦੀ ਜਨਰਲ ਵਰਗ ਦੀ ਹੈ | ਵਾਰਡ ਨੰਬਰ 15 ਜ਼ਿਆਦਾ ਵਸੋਂ ਜਨਰਲ ਵਰਗ ਪਰ ਵਾਰਡ ਐਸ/ਸੀ ਰਾਖਵਾਂ ਕੀਤਾ ਗਿਆ ਹੈ | ਜਦੋਂਕਿ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਮੁਤਾਬਿਕ ਪੁਰਾਣੀ ਵਾਰਡਬੰਦੀ ਤੇ ਇਲੈਕਸ਼ਨ ਕਰਵਾਉਣ ਤੇ ਸਰਕਾਰ ਪਾਬੰਦ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਵਾਰਡਾਂ ਦੀ ਕੀਤੀ ਗਈ ਤਬਦੀਲੀ ਪੁਰਾਣੀ 2021 ਦੀਆਂ ਚੋਣਾਂ ਮੁਤਾਬਿਕ ਤਬਦੀਲੀ ਨੂੰ ਦਰੱੁਸਤ ਕੀਤਾ ਜਾਵੇ | ਇਸ ਤੋਂ ਇਲਾਵਾ ਸ੍ਰੀ ਕਾਲਾ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ਦੀ ਅਬਾਦੀ ਮੌਜੂਦਾ 21 ਤੋਂ 26 ਦਰਮਿਆਨ ਹੱਦਬੰਦੀ 'ਚ ਵਾਧਾ ਕੀਤਾ ਗਿਆ ਸੀ | ਉਸ ਹੱਦ ਬੰਦੀ 'ਚ ਰਹਿੰਦੇ ਲੋਕਾਂ ਨੂੰ ਇਨ੍ਹਾਂ ਚੋਣਾਂ ਤੋਂ ਵਾਂਝਾ ਰੱਖਿਆ ਗਿਆ ਹੈ ਜੋ ਕਿ ਸੰਵਿਧਾਨ ਦੀ ਉਲੰਘਣਾ ਅਤੇ ਲੋਕਤੰਤਰ ਘਾਣ ਹੈ |

ਪਿਛਲੀ ਖ਼ਬਰ ਅੰਤਰ-ਰਾਸ਼ਟਰੀ ਜਰਨਲ 'ਚ ਡਾ: ਪੀਯੂਸ਼ ਵਰਮਾ ਤੇ ਸਾਥੀਆਂ ਦਾ ਖੋਜ ਪੱਤਰ ਪ੍ਰਕਾਸ਼ਿਤ <br/> ਅਗਲੀ ਖ਼ਬਰ ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮ ਹਰੀ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।