18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮ ਹਰੀ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ <br/>

ਠੇਕਾ ਮੁਲਾਜ਼ਮ ਹਰੀ ਸਿੰਘ ਨੂੰ ਸੇਵਾ ਮੁਕਤੀ ਸਮੇਂ ਵਿਦਾਇਗੀ ਪਾਰਟੀ ਦੌਰਾਨ ਉਨ•ਾਂ ਨਾਲ ਅਧਿਕਾਰੀ ਤੇ ਠੇਕਾ ਮੁਲਾਜ਼ਮ | ਤਸਵੀਰ: ਸੁਖਪਾਲ ਸਿੰਘ ਸੁੱਖੀ <br/> 08-05-2026
ਲਹਿਰਾ ਮੁਹੱਬਤ, 7 ਮਈ (ਸੁਖਪਾਲ ਸਿੰਘ ਸੁੱਖੀ)- ਸਥਾਨਕ ਗੁਰੁ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਸਵਿਚਗੇਅਰ ਸੈੱਲ 'ਚ ਬਤੌਰ ਠੇਕਾ ਮੁਲਾਜ਼ਮ ਭਰਤੀ ਹੋਏ ਹਰੀ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਚੋਟੀਆਂ (ਬਠਿੰਡਾ) ਨੂੰ 30 ਸਾਲਾਂ ਦੀਆਂ ਬੇਦਾਗ਼ ਤੇ ਤਨਦੇਹੀ ਨਾਲ ਸੇਵਾਵਾਂ ਦੇਣ ਉਪਰੰਤ ਕਮਿਊਨਿਟੀ ਸੈਂਟਰ ਵਿਖੇ ਸੇਵਾ ਮੁਕਤੀ ਸਮੇਂ ਸਾਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਹਰੀ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਾਥੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸੱਤਾ ਦਾ ਨਿੱਘ ਮਾਣ ਰਹੀਆਂ ਸਮੂਹ ਸਿਆਸੀ ਪਾਰਟੀਆਂ ਨੂੰ ਠੇਕਾ ਮੁਲਾਜ਼ਮਾਂ ਦੀਆਂ ਨਿਗੂਣੀਆਂ ਉਜ਼ਰਤਾਂ ਨੂੰ ਮਹਿੰਗਾਈ ਅਨੁਸਾਰ ਤੇ ਰੁਜ਼ਗਾਰ ਨੂੰ ਪੱਕਾ ਕਰਨ ਵੱਲ ਕਦੇ ਧਿਆਨ ਨਹੀਂ ਗਿਆ | ਕਿਉਂਕਿ 30 ਸਾਲਾਂ ਦੇ ਅਰਸੇ ਦੌਰਾਨ ਪੰਜਾਬ ਦੀ ਭਲਾਈ ਦੀਆਂ ਟਾਹਰਾਂ ਮਾਰਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਹੈ | ਸਰਕਾਰ ਦੀਆਂ ਇਨ•ਾਂ ਮਾਰੂ ਨੀਤੀਆਂ ਕਾਰਨ ਠੇਕਾ ਮੁਲਾਜ਼ਮ ਆਪਣੇ ਜੀਵਨ ਕਾਲ ਦੇ 30 ਸਾਲ ਸਰਕਾਰੀ ਅਦਾਰੇ ਨੂੰ ਦੇਣ ਮਗਰੋਂ ਵੀ ਖਾਲੀ ਹੱਥ ਘਰ ਗਿਆ ਹੈ | ਇਸ ਮੌਕੇ ਉਨ•ਾਂ ਆਪਣੇ ਸਾਥੀ ਹਰੀ ਸਿੰਘ ਨੂੰ ਆਪਣੀ ਪਹੁੰਚ ਅਨੁਸਾਰ ਯਾਦਗਾਰੀ ਚਿੰਨ• ਭੇਟ ਕਰਦਿਆਂ ਸਾਈਕਲ ਵੀ ਦਿੱਤਾ ਗਿਆ | ਇਸ ਸਮੇਂ ਇੰਜ. ਮਨਜੀਤ ਸਿੰਘ ਖਹਿਰਾ, ਇੰਜ. ਮਨਪ੍ਰੀਤ ਸਿੰਘ ਬਰਾੜ, ਇੰਜ. ਤਰਨਜੀਤ ਸਿੰਘ ਜੇ.ਐਸ, ਸੰਜੇ ਸਿੰਘ, ਜੈ ਕਿ੍ਸ਼ਨ, ਗੁਰਵਿੰਦਰ ਸਿੰਘ ਸਮੇਤ ਸਵਿਚਗੇਅਰ ਦੇ ਸਮੂਹ ਠੇਕਾ ਮੁਲਾਜ਼ਮ ਹਾਜਰ ਸਨ |

ਪਿਛਲੀ ਖ਼ਬਰ ਵਾਰਡਾਂ 'ਚ ਆਬਾਦੀ ਦੇ ਉਲਟ ਤਬਦੀਲੀ ਲੋਕਤੰਤਰ ਅਤੇ ਸੰਵਿਧਾਨ ਦੀ ਉਲੰਘਣਾ-ਕਿ੍ਸ਼ਨ ਕਾਲਾ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਪਾਸ ਕੀਤੇ ਜਾਣ ਦੀ ਖੁਸ਼ੀ 'ਚ ਜਲਾਲ ਵਿਖੇ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।