28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕਰਤਾਰ ਸਿੰਘ ਜੌੜਾ ਚੌਥੀ ਵਾਰ ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਨਿਯੁਕਤ

ਅਜੀਤ ਡੈਸਕ 02-04-2026
ਬਠਿੰਡਾ, 1 ਅਪ੍ਰੈਲ (ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਪੰਜਾਬ ਸਵਰਨਕਾਰ ਸੰਘ ਦੀ ਜਨਰਲ ਮੀਟਿੰਗ ਹਰਜਿੰਦਰ ਸਿੰਘ ਚੰਚਲ ਅੰਮਿ੍ਤਸਰ ਚੀਫ਼ ਪੈਟਰਨ ਪੰਜਾਬ ਸਵਰਨਕਾਰ ਸੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਖਿਲ ਭਾਰਤੀਅ ਸਵਰਨਕਾਰ ਸੰਘ ਰਜਿ: ਤੇ ਰਾਸ਼ਟਰੀ ਜਨਰਲ ਸਕੱਤਰ ਸ੍ਰੀ ਗੋਬਿੰਦ ਵਰਮਾ ਜੀਕਾਨਪੁਰ ਸ਼ਾਮਿਲ ਹੋਏ¢ ਪੰਜਾਬ ਸਵਰਨਕਾਰ ਸੰਘ 898 ਦੀ ਚੋਣ ਕਰਾਉਣ ਲਈ ਸਤ ਮੈਂਬਰ ਕਮੇਟੀ ਬਣਾਈ ਗਈ ਜਿਸ ਦੇ ਮੁੱਖ ਅਧਿਕਾਰੀ ਗੋਬਿੰਦ ਵਰਮਾ ਨੰੂ ਬਣਾਇਆ ਗਿਆ¢ ਮੀਟਿੰਗ ਵਿਚ (ਪ੍ਰਧਾਨ ਦੀ ਚੋਣ ਦੇ ਵੋਟਰ) ਪੰਜਾਬ ਸਵਰਨਕਾਰ ਸੰਘਦੀ ਗਵਰਨਿੰਗ ਬਾਡੀ, ਐਗਜੈਕਟਿਵ ਬੋਡੀ ਅਤੇ ਕਾਰਿਆਕਾਰਨੀ ਮੈਂਬਰ, ਵੱਖ-ਵੱਖ ਜ਼ਿਲੇ੍ਹ, ਸ਼ਹਿਰ, ਤਹਿਸੀਲ, ਮੰਡੀਆਂ ਦੇ ਪ੍ਰਧਾਨ, ਜਰਨਲ ਸੈਕਟਰੀ, ਉਨ੍ਹਾਂ ਦੀ ਪੂਰੀ ਟੀਮ ਅਤੇ ਪੰਜਾਬ ਦੇ ਕਰੀਬ ਪੰਜ ਸੌ ਪ੍ਰਮੁੱਖ ਸਵਰਨਕਾਰ ਸ਼ਾਮਿਲ ਸੀ¢ ਸਭ ਤੋਂ ਪਹਿਲਾਂ ਪੰਜਾਬ ਸਵਰਨਕਾਰ ਸੰਘ ਦੇ ਜਨਰਲ ਸਕੱਤਰ ਮੁਖ਼ਤਿਆਰ ਸਿੰਘ ਸੋਨੀ ਨੇ 11 ਸਾਲਾਂ ਵਿਚ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਦਿੱਤਾ ਕਿ 11 ਸਾਲਾਂ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਫ਼ੰਡ ਜਾ ਚੰਦਾ ਵਗ਼ੈਰਾ ਇਕੱਠਾ ਨਹੀਂ ਕੀਤਾ¢ ਪ੍ਰਧਾਨ ਜੌੜਾ ਅੱਜ ਤੋਂ ਪਹਿਲਾਂ ਤਿੰਨ ਵਾਰੀ ਪੰਜਾਬ ਸਵਰਨਕਾਰ ਸੰਘ 898 ਦੇ ਸਰਬ ਸੰਮਤੀ ਨਾਲ ਸੂਬਾ ਪ੍ਰਧਾਨ ਬਣੇ ਹਨ¢ ਜਨਰਲ ਸਕੱਤਰ ਨੇ ਆਏ ਹੋਏ ਸਵਰਨਕਾਰ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਜੀ ਆਇਆ ਨੂੰ ਕਿਹਾ¢ ਸੂਬਾ ਪ੍ਰਧਾਨ ਕਰਤਾਰ ਸਿੰਘ ਜੋੜਾ ਨੇ ਸਭ ਤੋਂ ਪਹਿਲਾ ਪਿਛਲੀ ਕਮੇਟੀ ਭੰਗ ਕਰਕੇ ਪੰਜਾਬ ਸਵਰਨਕਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 11 ਸਾਲ ਪੂਰੀ ਤਰ੍ਹਾਂ ਸਾਥ ਦਿੱਤਾ ਅਤੇ ਆਪਣੇ ਕੀਤੇ ਗਏ ਕੰਮਾਂ ਦਾ ਵਿਸਤਾਰ ਪੂਰਵਕ ਆਪਣੇ ਭਾਸ਼ਣ ਵਿਚ ਦੱਸਿਆ¢ ਅਖੀਰ ਵਿਚ ਚੋਣ ਕਮੇਟੀ ਦੇ ਮੁੱਖ ਅਧਿਕਾਰੀ ਗੋਬਿੰਦ ਵਰਮਾ ਵਲੋਂ ਹਾਊਸ ਤੋਂ ਪੰਜਾਬ ਪ੍ਰਧਾਨ ਬਣਨ ਵਾਸਤੇ ਨਾਮ ਮੰਗੇ ਗਏ, ਪਰ ਸਭ ਨੇ ਕਰਤਾਰ ਸਿੰਘ ਜੋੜਾ, ਨਾਮ ਦਾ ਸਮਰਥਨ ਕੀਤਾ ਅਤੇ ਚੋਣ ਕਮੇਟੀ ਨੂੰ ਅਪੀਲ ਕੀਤੀ ਕਿ ਕਰਤਾਰ ਸਿੰਘ ਜÏੜਾ ਨੂੰ ਹੀ ਪ੍ਰਧਾਨ ਬਣਾਇਆ ਜਾਵੇ¢ ਹੋਰ ਕੋਈ ਦੂਸਰਾ ਕੈਂਡੀਡੇਟ ਨਾ ਹੋਣ ਕਰਕੇ ਅਤੇ ਵੋਟਰਾਂ ਦੀ 100 ਫ਼ੀਸਦੀ ਸਹਿਮਤੀ ਦੇਖ ਕੇ, ਸੁਣਕੇ, ਮੁੱਖ ਚੋਣ ਅਧਿਕਾਰੀ ਨੇ ਆਪਣੇ ਮੈਂਬਰਾਂ ਨਾਲ ਸਲਾਹ ਕਰਕੇ ਕਰਤਾਰ ਸਿੰਘ ਜੋੜਾ ਨੂੰ ਸਰਬ ਸੰਮਤੀ ਨਾਲ ਚੌਥੀ ਵਾਰ ਪੰਜਾਬ ਸਵਰਨਕਾਰ ਸੰਘ 898 ਦਾ ਪੰਜ ਸਾਲ ਲਈ ਪੰਜਾਬ ਪ੍ਰਧਾਨ ਨਿਯੁਕਤ ਕੀਤਾ | ਮੁੱਖ ਚੋਣ ਅਧਿਕਾਰੀ ਨੇ ਮੁਖ਼ਤਿਆਰ ਸਿੰਘ ਸੋਨੀ ਨੂੰ ਪੰਜਾਬ ਸਵਰਨਕਾਰ ਸੰਘ 898 ਦਾ ਸਰਬ ਸੰਮਤੀ ਨਾਲ ਜਨਰਲ ਸੈਕਟਰੀ ਬਣਾਉਣ ਦੀ ਘੋਸ਼ਣਾ ਕੀਤੀ | ਸਭ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ¢ ਘੋਸ਼ਣਾ ਹੋਣ ਤੋਂ ਬਾਅਦ ਸਭ ਨੇ ਫੁੱਲਾਂ ਦੇ ਹਾਰ ਪਾ ਕੇ ਪ੍ਰਧਾਨ ਅਤੇ ਜਨਰਲ ਸਕੱਤਰ ਦਾ ਸਨਮਾਨ ਕੀਤਾ¢ ਪੰਜਾਬ ਪ੍ਰਧਾਨ ਜੋੜਾ ਨੇ ਪੰਜਾਬ ਸਵਰਨਕਾਰ ਸੰਘ 898 ਦੇ ਕੈਸ਼ੀਅਰ ਬਲਵਿੰਦਰ ਕੁਮਾਰ ਸਰਾਫ ਦੇ ਨਾਮ ਦੀ ਘੋਸ਼ਣਾ ਕੀਤੀ, ਸਭ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ¢ ਆਏ ਹੋਏ ਸੈਂਕੜੇ ਸਵਰਨਕਾਰ ਵੀਰਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ |
ਪਿਛਲੀ ਖ਼ਬਰ ਗੁਰਸੇਵਕ ਸਿੰਘ ਮਾਨ ਨੂੰ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਬਣਾਏ ਜਾਣ 'ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ... ਅਗਲੀ ਖ਼ਬਰ ਸੰਗਤ ਮੰਡੀ ਇਲਾਕੇ ਦੇ ਪਿੰਡਾਂ ਵਿਚ ਗੜੇਮਾਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਪੀੜਤ ਕਿਸਾਨਾਂ ਵਲੋਂ ਸਪੈਸ਼ਲ ਗਿਰਦਾਵਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।