28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸੰਗਤ ਮੰਡੀ ਇਲਾਕੇ ਦੇ ਪਿੰਡਾਂ ਵਿਚ ਗੜੇਮਾਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਪੀੜਤ ਕਿਸਾਨਾਂ ਵਲੋਂ ਸਪੈਸ਼ਲ ਗਿਰਦਾਵਰੀ ਕਰਵਾ ਕੇ ਕੀਤੀ ਮੁਆਵਜ਼ੇ ਦੀ ਮੰਗ

ਅਜੀਤ ਡੈਸਕ 02-04-2026
ਸੰਗਤ ਮੰਡੀ, 1 ਅਪ੍ਰੈਲ (ਸੁਖਤੇਜ ਧਾਲੀਵਾਲ): ਬੀਤੇ ਕੱਲ੍ਹ ਸੰਗਤ ਇਲਾਕੇ ਦੇ ਪਿੰਡਾਂ ਵਿਚ ਹੋਈ ਗੜ੍ਹੇਮਾਰੀ ਅਤੇ ਭਾਰੀ ਬਾਰਿਸ਼ ਕਾਰਨ ਹੋਈ ਕਣਕ ਦੀ ਤਬਾਹੀ ਨੇ ਇੱਕ ਵਾਰ ਫਿਰ ਤੋਂ ਕਿਸਾਨੀ ਆਰਥਿਕਤਾ ਨੂੰ ਝੰਬਕੇ ਰੱਖ ਦਿੱਤਾ ਹੈ | ਕੋਈ ਸਮਾਂ ਸੀ ਜਦੋਂ ਜੱਟ ਸੀਰੀ ਦੇ ਗਲ ਲੱਗ ਰੋਂਦਾ ਸੀ ਤਾਂ ਅੱਗਿਓਾ ਧਰਵਾਸ ਮਿਲਦਾ ਸੀ | ਵਕਤ ਨੇ ਅਜਿਹੀ ਮਾਰ ਮਾਰੀ ਕਿ ਦੋਵੇਂ ਕਿਸੇ ਨੂੰ ਵੀ ਹੌਂਸਲਾ ਦੇਣ ਯੋਗੇ ਨਹੀਂ ਰਹੇ ਹਨ | ਕਿਸਾਨ ਆਖਦੇ ਹਨ ਕਿ ਉਹ ਕੀਹਦੇ ਕੋਲ ਦੁੱਖ ਰੋਣ, ਕਿਉਂਕਿ ਰੱਬ ਵੀ ਸੁਣਨੋਂ ਹਟ ਗਿਆ ਹੈ ਅਤੇ ਸਰਕਾਰਾਂ ਵੀ | ਲੰਘੀ ਸ਼ਾਮ ਨੂੰ ਹੋਈ ਗੜ੍ਹੇਮਾਰੀ ਕਾਰਨ ਪਿੰਡਾਂ ਵਿਚ ਤਬਾਹ ਹੋਈਆਂ ਫ਼ਸਲਾਂ ਕਾਰਨ ਕਿਸਾਨਾਂ ਦੇ ਸਿਰ ਇੱਕ ਵਾਰ ਫਿਰ ਤੋਂ ਹੌਕਿਆਂ ਅਤੇ ਹਾਵਿਆਂ ਦੀ ਪੰਡ ਟਿਕ ਗਈ ਹੈ | ਇਸ ਵਾਰ ਅਗੇਤੀ ਅਤੇ ਪਿਛੇਤੀ ਕਣਕ ਦੋਵਾਂ ਨੂੰ ਹੀ ਕੁਦਰਤ ਦੀ ਮਾਰ ਪਈ ਹੈ | ਹਾਲਾਂਕਿ ਖੇਤੀ ਵਿਭਾਗ ਦੇ ਅਧਿਕਾਰੀ ਗੜਿਆਂ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦੀ ਅਸਲ ਸਥਿਤੀ ਤਾਂ ਜਾਇਜ਼ਾ ਲੈਣ ਤੋਂ ਬਾਅਦ ਹੀ ਪਤਾ ਲੱਗਣ ਦੀ ਗੱਲ ਕਹਿ ਰਹੇ ਹਨ ਪਰ ਮੁੱਢਲੀਆਂ ਰਿਪੋਰਟਾਂ ਮੁਤਾਬਿਕ ਜ਼ਿਆਦਾਤਰ ਇਲਾਕਿਆਂ ਵਿਚ ਫ਼ਸਲਾਂ ਵੱਡੀ ਪੱਧਰ 'ਤੇ ਨੁਕਸਾਨੀਆਂ ਗਈਆਂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕਣਕਾਂ ਨੂੰ ਹਾਲ ਹੀ ਵਿਚ ਪਾਣੀ ਲਗਾਇਆ ਗਿਆ ਸੀ ਉਹ ਧਰਤੀ 'ਤੇ ਵਿੱਛ ਗਈਆਂ ਹਨ | ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਹਫ਼ਤੇ ਤੱਕ ਮੌਸਮ ਦਾ ਮਿਜ਼ਾਜ ਵਿਗੜਿਆ ਹੋਇਆ ਰਹਿ ਸਕਦਾ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਠਿੰਡਾ ਖੇਤਰੀ ਕੇਂਦਰ ਦੇ ਸੇਵਾਮੁਕਤ ਵਿਗਿਆਨੀ ਜੀ.ਐਸ ਰੋਮਾਣਾ ਨੇ ਕਿਸਾਨਾਂ ਨੂੰ ਅਗਲਾ ਪੂਰਾ ਹਫ਼ਤਾ ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ | ਕਿਸਾਨਾਂ ਨੇ ਖੇਤਾਂ ਦਾ ਦੌਰਾ ਕੀਤਾ ਤਾਂ ਫ਼ਸਲਾਂ ਦੀ ਤਬਾਹੀ ਦੇਖ ਕੇ ਉਨ੍ਹਾਂ ਦੀਆਂ ਭੁੱਬਾਂ ਨਿਕਲ ਗਈਆਂ | ਇਕੱਲੀ ਕਣਕ ਦੀ ਫ਼ਸਲ ਹੀ ਨਹੀਂ ਕਈ ਕਿਸਾਨਾਂ ਵਲੋਂ ਫ਼ਸਲੀ ਵਿਭਿੰਨਤਾ 'ਤੇ ਪਹਿਰਾ ਦਿੰਦਿਆਂ ਕੱਦੂ, ਸ਼ਿਮਲਾ ਮਿਰਚ , ਕਰੇਲੇ , ਟਿੰਡੋ ਅਤੇ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਬੀਜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀ ਮਿਹਨਤ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ | ਪਿੰਡ ਬਹਾਦਰਗੜ੍ਹ ਜੰਡੀਆਂ ਦੇ 200 ਏਕੜ, ਲੂਲਬਾਈ 600 ਏਕੜ, ਰਾਏਕੇ ਕਲਾਂ 200 ਏਕੜ, ਜੈ ਸਿੰਘ ਵਾਲਾ ਤੇ ਗੁਰੂਸਰ ਸੈਣੇਵਾਲਾ 400-400 ਏਕੜ ਸਮੇਤ ਕਈ ਥਾਈ ਤਬਾਹੀ ਮਚਾਉਣ ਵਾਲੀ ਲੰਬ ਕੱਢ ਦਿੱਤੀ ਹੈ |
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਬਹੁਤੇ ਪਿੰਡਾਂ 'ਚ 70 ਤੋਂ 80 ਫ਼ੀਸਦੀ ਤੱਕ ਫ਼ਸਲ ਨੁਕਸਾਨੀ ਗਈ ਹੈ, ਜਦੋਂਕਿ ਸਬਜ਼ੀਆਂ ਅਤੇ ਹਰੇ ਚਾਰੇ ਦਾ ਨੁਕਸਾਨ ਇਸ ਤੋਂ ਵੱਖਰਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਤੋਂ ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਕਰਤਾਰ ਸਿੰਘ ਜੌੜਾ ਚੌਥੀ ਵਾਰ ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਨੇ ਕਾਲਾ ਦਿਵਸ ਮਨਾਉਂਦੇ ਹੋਏ ਕਿਰਤ ਕੋਡ ਲਾਗੂ ਕਰਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।