28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਾਲਾਜੀ ਦੇ 108 ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ <br/>

ਅਜੀਤ ਡੈਸਕ 02-04-2026
ਰਾਮਾਂ ਮੰਡੀ, 1 ਅਪ੍ਰੈਲ (ਤਰਸੇਮ ਸਿੰਗਲਾ)- ਸ੍ਰੀ ਹਨੂੰਮਾਨ ਜਯੰਤੀ ਦੇ ਸਬੰਧ ਵਿਚ 2 ਅਪ੍ਰੈਲ ਨੂੰ ਆਯੋਜਿਤ ਕੀਤੇ ਜਾਣ ਵਾਲੇ ਸ਼੍ਰੀ ਹਨੂੰਮਾਨ ਦੇ ਵਿਸ਼ਾਲ ਜਾਗਰਣ ਦੇ ਸਬੰਧ ਵਿਚ ਅੱਜ ਸਥਾਨਕ ਸ੍ਰੀ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ ਵਲੋਂ ਬਾਲਾਜੀ ਦਾ ਮੋਬਾਇਲ ਚਾਂਦੀ ਦਾ ਦਰਬਾਰ ਸਜਾ ਕੇ 108 ਝੰਡਿਆਂ ਦੇ ਨਾਲ 'ਹਰ ਹਰ ਮਹਾਂਦੇਵ' ਦੇ ਜੈਕਾਰਿਆਂ ਹੇਠ ਆਤਿਸ਼ਬਾਜ਼ੀ ਕਰਦੇ ਹੋਏ ਸ਼੍ਰੀ ਗੀਤਾ ਭਵਨ ਤੋਂ ਸ਼ੁਰੂ ਕਰਕੇ ਸਮੂਹ ਬਜ਼ਾਰਾਂ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ¢ ਇਸ ਮੌਕੇ ਸ੍ਰੀ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ ਦੇ ਸਰਪ੍ਰਸਤ ਅਸ਼ੋਕ ਕੁਮਾਰ ਸਿੰਗਲਾ, ਪ੍ਰਧਾਨ ਨਰੇਸ਼ ਕੁਮਾਰ ਬੰਗੀ, ਰਾਜੇਸ਼ ਮਾਸਟਰ ਕੈਸ਼ੀਅਰ, ਰਾਜਕੁਮਾਰ ਸਕੱਤਰ, ਵਿਕਾਸ ਸਿੰਗਲਾ ਅਤੇ ਸਮੂਹ ਮੈਂਬਰਾਂ ਨੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਸ਼ਰਧਾਲੂਆਂ ਨੂੰ ਹਨੂੰਮਾਨ ਜਯੰਤੀ ਦੀ ਵਧਾਈ ਦਿੱਤੀ¢ ਸਮੂਹ ਆਯੋਜਕਾਂ ਨੇ ਬਾਲਾਜੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ¢ ਭਗਤਾਂ ਵੱਲੋਂ ਸ਼ਹਿਰ ਵਿੱਚ ਕਈ ਥਾਈਾ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ ਗਿਆ¢

ਪਿਛਲੀ ਖ਼ਬਰ ਟੋਲ ਪਲਾਜ਼ਾ ਨਕਦੀ ਰਹਿਤ ਕਰਨ ਦਾ ਹੁਕਮ ਨਾਦਰਸ਼ਾਹੀ ਫ਼ਰਮਾਨ - ਲਾਭ, ਗਗਨਦੀਪ <br/> ਅਗਲੀ ਖ਼ਬਰ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।