04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਵਿਚ 'ਆਪ' ਦਾ ਬਦਲਾਅ ਹੋਇਆ ਠੁੱਸ, ਹੁਣ ਬਦਲਾਅ ਭਾਜਪਾ ਹੀ ਲੈ ਕੇ ਆਵੇਗੀ-ਅਮਨਕਾਂਤ ਚੱਠਾ <br/>

ਅਜੀਤ ਡੈਸਕ 09-03-2026
ਰਾਮਾਂ ਮੰਡੀ, 8 ਮਾਰਚ (ਤਰਸੇਮ ਸਿੰਗਲਾ)-ਭਾਜਪਾ ਦੇ ਪ੍ਰਮੁੱਖ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮਿਸ਼ਨ ਪੰਜਾਬ 2027 ਨੂੰ ਲੈ ਕੇ ਮੋਗਾ ਸ਼ਹਿਰ ਵਿਖੇ 14 ਮਾਰਚ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਦੇਹਾਤੀ ਸਕੱਤਰ ਅਮਨਕਾਂਤ ਚੱਠਾ ਵੱਲੋਂ ਨਿਰਮਲ ਸ਼ਰਮਾ ਅਤੇ ਹੋਰ ਵਰਕਰਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੈਲੀ ਸਬੰਧੀ ਫਲੈਕਸ ਬੋਰਡ ਲਾਏ ਗਏ¢ ਇਸ ਮÏਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਕੱਤਰ ਅਮਨਕਾਂਤ ਚੱਠਾ ਨੇ ਕਿਹਾ ਕਿ ਰੈਲੀ ਦੇ ਆਯੋਜਨ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ¢ ਪੰਜਾਬ ਦੇ ਲੋਕਾਂ ਨੂੰ ਜੋ ਬਦਲਾਅ ਦਾ ਸੁਪਨਾ ਆਪ ਸਰਕਾਰ ਨੇ ਦਿਖਾ ਕੇ ਸੱਤਾ ਹਾਸਲ ਕੀਤੀ ਸੀ, ਉਸ ਦਾ ਚਾਰ ਸਾਲ ਉਲਟ ਅਸਰ ਦੇਖਣ ਨੂੰ ਮਿਲਿਆ ਹੈ¢ ਆਪ ਸਰਕਾਰ ਨੇ ਪੰਜਾਬ ਦਾ ਵਿਕਾਸ ਤਾਂ ਕੀ ਕਰਨਾ ਸੀ, ਲੋਕਾਂ ਦੀ ਜਾਨ ਵੀ ਖ਼ਤਰੇ ਵਿੱਚ ਪਾਈ ਹੋਈ ਹੈ, ਰੋਜ਼ਾਨਾ ਸ਼ਰੇਆਮ ਵਪਾਰੀਆਂ ਦੀ ਲੁੱਟ ਅਤੇ ਕਤਲ ਦੀਆਂ ਵਾਰਦਾਤਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ, ਇੱਥੋਂ ਤੱਕ ਕਿ ਸਰਕਾਰ ਪੱਖੀ ਚੁਣੇ ਹੋਏ ਕੁਝ ਸਰਪੰਚ ਵੀ ਕਤਲ ਦੇ ਸ਼ਿਕਾਰ ਹੋ ਚੁੱਕੇ ਹਨ¢ ਉਨ੍ਹਾਂ ਕਿਹਾ ਕਿ ਹੁਣ ਬਦਲਾਅ ਦੀ ਉਮੀਦ ਲੋਕਾਂ ਨੂੰ ਭਾਜਪਾ ਤੋਂ ਹੈ, ਇਸ ਲਈ ਬਦਲਾਅ ਰੈਲੀ ਤੋਂ ਹੀ ਪੰਜਾਬ ਵਿੱਚ 2027 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਸੰਤ ਬਾਬਾ ਫਤਹਿ ਸਿੰਘ ਪਬਲਿਕ ਸਕੂਲ ਬਲੋ-ਬਦਿਆਲਾ ਦੇ ਅਧਿਆਪਕਾਂ ਨੇ ਸਕੂਲ ਲਈ ਕੀਤਾ ਲੋੜੀਂਦਾ ਸਮਾਨ ਦਾਨ <br/> ਅਗਲੀ ਖ਼ਬਰ ਪੰਜਾਬ 'ਬਜਟ' ਸੱਤਾਧਾਰੀ ਧਿਰ ਦੇ ਆਗੂਆਂ ਨੇ ਸਲਾਹਿਆ ਤੇ ਵਿਰੋਧੀਆਂ ਨੇ ਨਕਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।