04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਹਿਲੇ ਭਾਰਤੀ ਅਧਿਆਪਕ ਗੁਰਦੀਪ ਸਿੰਘ ਢਿੱਲੋਂ ਨੇ ਅਮਰੀਕਾ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਵਾਇਆ ਨਾਂਅ <br/>

ਅਜੀਤ ਡੈਸਕ 07-03-2026
ਕੋਟਫੱਤਾ, 6 ਮਾਰਚ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸੁਯੋਗ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟਸ਼ਮੀਰ (ਬਠਿੰਡਾ) ਦੇ ਅੰਗਰੇਜ਼ੀ ਅਧਿਆਪਕ ਗੁਰਦੀਪ ਸਿੰਘ ਢਿੱਲੋਂ ਨੇ ਭਾਰਤ ਦੇਸ਼, ਪੰਜਾਬ ਅਤੇ ਬਠਿੰਡਾ ਜ਼ਿਲ੍ਹੇ ਦੇ ਨਾਲ-ਨਾਲ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਨਾਮ 'ਅਮਰੀਕਾ ਬੁੱਕ ਆਫ਼ ਰਿਕਾਰਡਜ਼' ਯੂ.ਐੱਸ.ਏ. ਵਿਚ ਦਰਜ ਕਰਵਾਕੇ ਇਤਿਹਾਸ ਰਚਿਆ ਹੈ | ਸਿੱਖਿਆ-ਖੇਤਰ ਵਿਚ ਇਹ ਵਿਲੱਖਣ ਵਿਸ਼ਵ ਰਿਕਾਰਡ ਬਣਾਉਣ ਵਾਲੇ ਉਹ ਪਹਿਲੇ ਭਾਰਤੀ ਅਧਿਆਪਕ ਹਨ | ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਢਿੱਲੋਂ ਨੇ 38 ਸਾਲ ਦੀ ਉਮਰ ਵਿਚ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਮਿਨਿਸਟਰੀ ਆਫ਼ ਐਜੂਕੇਸ਼ਨ ਐਂਡ ਚਾਈਲਡ ਕੇਅਰ ਤੋਂ 'ਕੈਨੇਡੀਅਨ ਟੀਚਿੰਗ ਲਾਇਸੈਂਸ' ਪ੍ਰਾਪਤ ਕਰਕੇ 'ਅੰਤਰਰਾਸ਼ਟਰੀ ਅੰਗਰੇਜ਼ੀ ਅਧਿਆਪਕ' ਹੋਣ ਦਾ ਦਰਜਾ ਹਾਸਲ ਕੀਤਾ ਹੈ | ਉਨ੍ਹਾਂ ਕੋਲ ਅੰਗਰੇਜ਼ੀ ਅਧਿਆਪਨ ਦਾ 15 ਸਾਲ ਤੋਂ ਵੱਧ ਦਾ ਤਜਰਬਾ ਹੈ | ਵਰਨਣਯੋਗ ਹੈ ਕਿ ਹਾਲ ਹੀ ਵਿਚ ਉਨ੍ਹਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾਕੇ ਪੰਜਾਬ ਦੇ ਪਹਿਲੇ ਅਧਿਆਪਕ ਵਜੋਂ ਆਪਣੀ ਪਹਿਚਾਣ ਬਣਾਈ ਹੈ | ਇਹ ਪ੍ਰਾਪਤੀ ਨਾ ਸਿਰਫ਼ ਬਠਿੰਡਾ ਜ਼ਿਲ੍ਹੇ ਲਈ ਗੌਰਵ ਦੀ ਗੱਲ ਹੈ, ਸਗੋਂ ਪੂਰੇ ਭਾਰਤ ਅਤੇ ਪੰਜਾਬ ਦੇ ਸਿੱਖਿਆ-ਖੇਤਰ ਲਈ ਬਹੁਤ ਹੀ ਮਾਣ ਵਾਲੀ ਉਪਲਬਧੀ ਹੈ | ਸਕੂਲ ਪਿ੍ੰਸੀਪਲ (ਪ੍ਰੋ.) ਡਾ. ਮਨੋਰਮਾ ਸਮਾਗ ਨੇ ਅਧਿਆਪਕ ਦੁਆਰਾ ਸਕੂਲ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨ ਹਿੱਤ ਮੁਬਾਰਕਬਾਦ ਦਿੰਦਿਆਂ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਹ ਸਫ਼ਲਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪ੍ਰੇਰਣਾ ਦਾ ਸਰੋਤ ਹੈ | ਗੁਰਦੀਪ ਸਿੰਘ ਢਿੱਲੋਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਸਕੂਲ ਪ੍ਰਬੰਧਨ, ਸਮੂਹ ਵਿਦਿਆਰਥੀ, ਮਾਪੇ ਅਤੇ ਆਪਣੀ ਧਰਮ-ਪਤਨੀ ਜੁਪਿੰਦਰ ਕੌਰ ਢਿੱਲੋਂ ਤੋਂ ਮਿਲੇ ਵਿਸ਼ੇਸ਼ ਸਹਿਯੋਗ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਵਿੱਦਿਆ ਦੇ ਖੇਤਰ ਵਿਚ ਦੇਸ਼ ਲਈ ਹੋਰ ਉਪਲਬਧੀਆਂ ਹਾਸਲ ਕਰਨ ਲਈ ਯਤਨਸ਼ੀਲ ਰਹਿਣਗੇ | ਅੰਤ ਵਿਚ ਉਨ੍ਹਾਂ ਸ਼੍ਰੋ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਇੰਜ. ਸੁਖਮਿੰਦਰ ਸਿੰਘ, ਅਸਿਸਟੈਂਟ ਡਾਇਰੈਕਟਰ ਬੀਬੀ ਸਤਵੰਤ ਕੌਰ ਅਤੇ ਪਿ੍ੰਸੀਪਲ ਡਾ. ਮਨੋਰਮਾ ਸਮਾਗ ਦੇ ਪ੍ਰਭਾਵਸ਼ਾਲੀ ਮਾਰਗ ਦਰਸ਼ਨ ਸਦਕਾ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਪਿੰਡ ਜਿਉਂਦ 'ਚ ਹੋਏ ਪੁਲਸੀਆ ਜਬਰ ਦੇ ਖ਼ਿਲਾਫ਼ ਗਰਜ਼ੀਆਂ ਕਿਸਾਨ ਤੇ ਜਨਤਕ ਧਿਰਾਂ <br/> ਅਗਲੀ ਖ਼ਬਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਵਲੋਂ ਵਿਦਿਆਰਥਣਾਂ ਲਈ ਸੈਲਫ਼ ਡਿਫੈਂਸ ਟਰੇਨਿੰਗ ਸੈਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।