12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਾਬਾ ਰੋਡੂ ਮੰਦਰ ਵਿਖੇ ਸਰਬ ਧਰਮ ਸੰਮੇਲਨ ਕਰਵਾਇਆ <br/>

ਪ੍ਰਧਾਨ ਬਾਲ ਕਿ੍ਸ਼ਨ ਗਰਗ, ਬਾਲੀ, ਸੁਖਨੰਦਨ ਅਗਰਵਾਲ ਹਲਕਾ ਇੰਚਾਰਜ ਭਾਜਪਾ, ਦੀਪਕ ਤਲਵਾੜ ਮੰਡਲ ਪ੍ਰਧਾਨ, ਪਵਨ ਢੰਡ ਖੱਤਰੀ ਸਭਾ ਪ੍ਰਧਾਨ ਅਤੇ ਹੋਰ ਸੰਮੇਲਨ ਮੌਕੇ | ਤਸਵੀਰ : ਕਾਠਪਾਲ <br/> 23-02-2026
ਬਾਘਾ ਪੁਰਾਣਾ, 22 ਫਰਵਰੀ (ਟਿੰਕੂ ਕਾਠਪਾਲ)-ਬਾਬਾ ਰੋਡੂ ਮੰਦਰ ਵਿਖੇ ਅੱਜ ਸਰਬ ਧਰਮ ਸੰਮੇਲਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਸਮਾਗਮ ਦੀ ਅਗਵਾਈ ਸੁਖਨੰਦਨ ਅਗਰਵਾਲ ਭਾਜਪਾ ਹਲਕਾ ਇੰਚਾਰਜ, ਪਵਨ ਢੰਡ ਖੱਤਰੀ ਸਭਾ, ਪ੍ਰਧਾਨ ਦੀਪਕ ਤਲਵਾੜ ਮੰਡਲ ਪ੍ਰਧਾਨ ਭਾਜਪਾ ਅਤੇ ਪ੍ਰਦੀਪ ਤਲਵਾੜ ਜ਼ਿਲ੍ਹਾ ਮੋਗਾ ਭਾਜਪਾ ਸਕੱਤਰ ਵਲੋਂ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਲ ਕਿ੍ਸ਼ਨ ਗਰਗ ਬਾਲੀ, ਪ੍ਰਧਾਨ ਬਾਸਮਤੀ ਰਾਈਸ ਮਿੱਲਰ ਐਸੋਸੀਏਸ਼ਨ ਐਕਸਪੋਰਟ ਪੰਜਾਬ ਹਾਜ਼ਰ ਹੋਏ | ਉਨ੍ਹਾਂ ਜੋਤ ਜਗਾ ਕੇ ਸੰਮੇਲਨ ਦੀ ਸ਼ੁਰੂਆਤ ਕੀਤੀ | ਸਮਾਗਮ ਦੌਰਾਨ ਸੁੰਦਰ ਕਾਂਡ ਸੇਵਾ ਸਮਿਤੀ ਬਾਘਾ ਪੁਰਾਣਾ ਵਲੋਂ ਭਾਵਪੂਰਨ ਢੰਗ ਨਾਲ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ | ਇਸ ਮੌਕੇ ਬਾਲ ਕਿ੍ਸ਼ਨ ਗਰਗ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਸਦਾ ਤੋਂ ਹੀ ਸਾਂਝੀਵਾਲਤਾ ਅਤੇ ਭਾਈਚਾਰੇ ਦੀ ਪ੍ਰਤੀਕ ਰਹੀ ਹੈ ਅਤੇ ਅਜਿਹੇ ਸਰਬ ਧਰਮ ਸੰਮੇਲਨ ਸਮਾਜ ਵਿਚ ਏਕਤਾ ਅਤੇ ਭਰਾਤਰੀਭਾਵ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਸਰਬ ਧਰਮਾਂ ਦੇ ਸਾਂਝੇ ਸੰਦੇਸ਼ ਪਿਆਰ, ਸ਼ਾਂਤੀ ਅਤੇ ਆਪਸੀ ਸਤਿਕਾਰ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਮਾਜਿਕ ਭਲਾਈ ਲਈ ਯੋਗਦਾਨ ਪਾਉਣਾ ਚਾਹੀਦਾ ਹੈ | ਸਮਾਗਮ ਅੰਤ ਵਿਚ ਸਭ ਦੇ ਧੰਨਵਾਦ ਨਾਲ ਸਮਾਪਤ ਹੋਇਆ | ਇਸ ਮੌਕੇ ਸੁਖਜਿੰਦਰ ਸਿੰਘ ਵਾਂਦਰ ਸੀਨੀਅਰ ਵਾਈਸ ਪ੍ਰਧਾਨ ਭਾਜਪਾ ਜ਼ਿਲ੍ਹਾ ਮੋਗਾ, ਵਿਜੇ ਬਾਂਸਲ ਪ੍ਰਧਾਨ ਅਗਰਵਾਲ ਸਭਾ, ਬਲਵਿੰਦਰ ਸਿੰਘ ਗਰੀਨ ਵਾਲੇ, ਪਵਨ ਗੋਇਲ ਚੇਅਰਮੈਨ ਯੂਥ ਅਗਰਵਾਲ ਸਭਾ, ਸ਼੍ਰੀ ਸਾਲਾਸਰ ਸੇਵਾ ਮੰਡਲ ਪ੍ਰਧਾਨ ਵਿਜੇ ਗੁਪਤਾ, ਪ੍ਰਾਚੀਨ ਸ਼ਿਵ ਸ਼ਨੀ ਮੰਦਰ ਮਾਲ ਸਾਹਿਬ ਦੇ ਪ੍ਰਧਾਨ ਰਾਜ ਕੁਮਾਰ ਗਰਗ ਅਤੇ ਯੋਗੇਸ਼ ਕੁਮਾਰ ਯੋਗੀ, ਗੁਰਪ੍ਰੀਤ ਮਨਚੰਦਾ, ਕੌਂਸਲਰ, ਰਾਮ ਤੀਰਥ ਗੁੰਬਰ, ਵਿਨੋਦ ਗੁੰਬਰ, ਕੁਲਵੰਤ ਸਿੰਘ ਬਿੱਟੂ ਚਿਮਨ ਲਾਲ ਸਮਾਲਸਰ, ਰਣਜੀਤ ਸਿੰਘ ਝੀਤੇ, ਕਮਲ ਸ਼ਰਮਾ, ਚੈਰੀ ਭਾਟੀਆ ਪ੍ਰੇਮਪਾਲ ਗਰਗ, ਭੂਸ਼ਨ ਰਿਟਾਇਰ ਕਨਗੋ, ਡਾ. ਵੀਰ ਚੰਦ ਲੁਥਰਾ ਡਾ. ਨਵਦੀਪ ਸ਼ਰਮਾ, ਸੀ.ਬੀ. ਜਿੰਦਲ, ਮਾਤੂ ਰਾਮ ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਨੋਂਪਾਰ ਇਲਾਕੇ 'ਚ ਇਕ ਨੌਜਵਾਨ ਦੀ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਕੁੱਟਮਾਰ ਅਗਲੀ ਖ਼ਬਰ ਕੋਕਰੀ ਹੇਰਾਂ ਦੇ ਖੇਡ ਮੇਲੇ 'ਚ ਪਹੁੰਚੇ ਵਿਧਾਇਕ ਬਿਲਾਸਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।