12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਹਿਲੇ ਨਰਾਤੇ ਮੌਕੇ ਸ਼ੀਤਲਾ ਮਾਤਾ ਮੰਦਰ ਵਿਖੇ ਸ਼ਰਧਾ ਅਤੇ ਭਗਤੀ ਭਾਵ ਨਾਲ ਹੋਈ ਪੂਜਾ- ਅਰਚਨਾ

ਭੁੱਚੋ ਮੰਡੀ, 11 ਅਕਤੂਬਰ (ਬਿੱਕਰ ਸਿੰਘ ਸਿੱਧੂ)- ਪਹਿਲੇ ਨਰਾਤੇ ਦੇ ਪਵਿੱਤਰ ਅਵਸਰ ‘ਤੇ ਭੁੱਚੋ ਮੰਡੀ ਸਥਿਤ ਸ਼ੀਤਲਾ ਮਾਤਾ ਮੰਦਰ ਵਿਖੇ ਮੰਦਰ ਕਮੇਟੀ ਵਲੋਂ ਸ਼ਰਧਾ ਅਤੇ ਭਗਤੀ ਭਾਵ ਨਾਲ ਪੂਜਾ-ਅਰਚਨਾ ਕਰਵਾਈ ਗਈ। ਇਸ ਮੌਕੇ ਮੰਦਰ ਨੂੰ ਸੁੰਦਰ ਅਤੇ ਆਕਰਸ਼ਕ ਲਾਈਟਾਂ ਨਾਲ ਸਜਾਇਆ ਗਿਆ।

ਅਜੀਤ ਡੈਸਕ 12-10-2026
ਭੁੱਚੋ ਮੰਡੀ, 11 ਅਕਤੂਬਰ (ਬਿੱਕਰ ਸਿੰਘ ਸਿੱਧੂ)- ਪਹਿਲੇ ਨਰਾਤੇ ਦੇ ਪਵਿੱਤਰ ਅਵਸਰ ‘ਤੇ ਭੁੱਚੋ ਮੰਡੀ ਸਥਿਤ ਸ਼ੀਤਲਾ ਮਾਤਾ ਮੰਦਰ ਵਿਖੇ ਮੰਦਰ ਕਮੇਟੀ ਵਲੋਂ ਸ਼ਰਧਾ ਅਤੇ ਭਗਤੀ ਭਾਵ ਨਾਲ ਪੂਜਾ-ਅਰਚਨਾ ਕਰਵਾਈ ਗਈ। ਇਸ ਮੌਕੇ ਮੰਦਰ ਨੂੰ ਸੁੰਦਰ ਅਤੇ ਆਕਰਸ਼ਕ ਲਾਈਟਾਂ ਨਾਲ ਸਜਾਇਆ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਡਾ. ਓਮ ਪ੍ਰਕਾਸ਼ ਸ਼ਰਮਾ ਅਤੇ ਨੀਲਕੰਠ ਅਮਰਨਾਥ ਸੇਵਾ ਸਮਿਤੀ ਦੇ ਪ੍ਰਧਾਨ ਪਵਨ ਭੋਲਾ ਨੇ ਮੰਦਿਰ ਦੇ ਪੁਜਾਰੀ ਦੀ ਅਗਵਾਈ ਵਿਚ ਜੋਤੀ ਪ੍ਰਚੰਡ ਕਰਕੇ ਵਿਧੀ-ਵਿਧਾਨ ਨਾਲ ਮਾਤਾ ਦੀ ਪੂਜਾ-ਅਰਚਨਾ ਕੀਤੀ। ਇਸ ਦੌਰਾਨ ਇਲਾਕੇ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ ਗਈ। ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਰਾਮ ਨੌਮੀ ਦੇ ਪਵਿੱਤਰ ਦਿਹਾੜੇ ‘ਤੇ ਮੰਦਰ ਵਿਖੇ ਕੰਜਕ ਪੂਜਨ ਕਰਵਾਇਆ ਜਾਵੇਗਾ। ਇਸ ਮੌਕੇ ਕੀਮਤੀ ਲਾਲ ਬਿੱਟੂ, ਵਿਜੈ ਸਿੰਗਲਾ, ਮਨੀਸ਼ ਕੁਮਾਰ, ਪ੍ਰਿੰਸ ਸ਼ਰਮਾ, ਸੋਨੂੰ ਲਡਵਾਲ ਸਮੇਤ ਮੰਦਰ ਕਮੇਟੀ ਦੇ ਹੋਰ ਮੈਂਬਰ ਅਤੇ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਕੋਟਗੁਰੂ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।