11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ <br/>

ਅਜੀਤ ਡੈਸਕ 23-02-2026
ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਭਾਈ ਹਿੰਮਤ ਸਿੰਘ ਨਗਰ ਜ਼ੀਰਾ ਰੋਡ ਮੋਗਾ ਵਿਖੇ ਕਰਵਾਇਆ ਗਿਆ | ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸ਼ਬਦ ਕੀਰਤਨ ਰਾਹੀਂ ਭਾਈ ਲਖਵੀਰ ਸਿੰਘ ਨਾਨਕਸਰ ਠਾਠ ਤਖਾਣਵੱਧ ਵਾਲਿਆਂ ਨੇ ਸੰਗਤ ਨੂੰ ਨਿਹਾਲ ਕੀਤਾ | ਸਟੇਜ ਦੀ ਸੇਵਾ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਵਲੋਂ ਨਿਭਾਈ ਗਈ | ਬਾਜਵਾ ਸੰਗੀਤਕ ਬੱਸੀ ਪਠਾਣਾ ਜਥੇ ਵਲੋਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਗਈ | ਸਮਾਗਮ ਵਿਚ ਬਾਬਾ ਕਰਨੈਲ ਸਿੰਘ ਹਜ਼ੂਰ ਸਾਹਿਬ ਵਾਲਿਆਂ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਗਈ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ | ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਬੀਬੀ ਮਨਿੰਦਰ ਕੌਰ ਸਲੀਣਾ, ਬੀਬੀ ਕਰਮਜੀਤ ਕੌਰ ਧੱਲੇਕੇ, ਨਰੇਸ਼ ਬੋਹਤ, ਜੋਗਿੰਦਰ ਸਿੰਘ ਪਰਦੇਸੀ, ਗਿਆਨੀ ਅਵਤਾਰ ਸਿੰਘ ਮਲਹੋਤਰਾ, ਬਸੰਤ ਸਿੰਘ ਮਹਿਰਾ, ਜਸਪ੍ਰੀਤ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ ਫ਼ੌਜੀ, ਓਮ ਪ੍ਰਕਾਸ਼, ਬਲਜੀਤ ਸਿੰਘ ਪਰਦੇਸੀ, ਰਘਵੀਰ ਸਿੰਘ ਸਿੰਘਾਂਵਾਲਾ, ਬੀਬੀ ਬਲਵਿੰਦਰ ਕੌਰ, ਬੀਬੀ ਦਵਿੰਦਰ ਕੌਰ, ਬੀਬੀ ਅਮਨਪ੍ਰੀਤ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਨਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਇਕਾਈ ਮੋਗਾ ਵਲੋਂ ਕਿਸਾਨਾਂ 'ਤੇ ਕੀਤੇ ਜਬਰ ਦੀ ਨਿਖੇਧੀ <br/> ਅਗਲੀ ਖ਼ਬਰ 28 ਨੂੰ ਬਰਨਾਲਾ ਰੈਲੀ ਵਿੱਚ ਹਜ਼ਾਰਾਂ ਵਰਕਰ ਸ਼ਮੂਲੀਅਤ ਕਰਨਗੇ- ਜਗਜੀਤ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।