11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਵਜੋਤ ਗੁਣੀ ਦੀ ਅਗਵਾਈ ’ਚ ਭਾਜਪਾ ਨੇ ਕੱਢੀ ਸੇਵਾ ਜੋਤੀ ਯਾਤਰਾ

ਤਲਵੰਡੀ ਸਾਬੋ, 10 ਅਕਤੂਬਰ (ਰਣਜੀਤ ਸਿੰਘ ਰਾਜੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਨੀਤਿਕ ਸੇਵਾਕਾਲ ਦੇ ਅੱਜ 25 ਵਰ੍ਹੇ ਪੂਰੇ ਹੋ ਜਾਣ ’ਤੇ ਭਾਜਪਾ ਵਲੋਂ ਦੇਸ਼ ਭਰ ‘ਚ ਯਾਤਰਾਵਾਂ ਕੱਢਣ ਦੀ ਲੜੀ ਤਹਿਤ ਹਲਕਾ ਤਲਵੰਡੀ ਸਾਬੋ ਦੇ ਭਾਜਪਾ ਵਰਕਰਾਂ ਨੇ ਵੀ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ ਸੇਵਾ ਜੋਤੀ ਯਾਤਰਾ ਰਾਹੀਂ ਮੌੜ ਮੰਡੀ ਪਹੁੰਚ ਕੇ ਵਿਕਸਿਤ ਭਾਰਤ ਸੰਕਲਪ ਸਭਾ ਚ ਸ਼ਮੂਲੀਅਤ ਕੀਤੀ। ਸਥਾਨਕ ਨਿਸ਼ਾਨ ਏ ਖ਼ਾਲਸਾ ਚੌਕ ਤੋਂ ਸੇਵਾ ਜੋਤੀ ਯਾਤਰਾ ਦੀ ਆਰੰਭਤਾ ਮੌਕੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਗੁਣੀ ਨੇ ਕਿਹਾ ਕਿ 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਆਪਣੇ ਰਾਜਨੀਤਿਕ ਸੇਵਾਕਾਲ ਦੀ ਆਰੰਭਤਾ ਕੀਤੀ ਸੀ ਤੇ ਫਿਰ 2014 ’ਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਮੌਜੂਦਾ ਸਮੇਂ ਤੱਕ ਨਿਰੰਤਰ ਸੇਵਾ ਨਿਭਾ ਰਹੇ ਹਨ।

ਅਜੀਤ ਡੈਸਕ 11-10-2026
ਤਲਵੰਡੀ ਸਾਬੋ, 10 ਅਕਤੂਬਰ (ਰਣਜੀਤ ਸਿੰਘ ਰਾਜੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਨੀਤਿਕ ਸੇਵਾਕਾਲ ਦੇ ਅੱਜ 25 ਵਰ੍ਹੇ ਪੂਰੇ ਹੋ ਜਾਣ ’ਤੇ ਭਾਜਪਾ ਵਲੋਂ ਦੇਸ਼ ਭਰ ‘ਚ ਯਾਤਰਾਵਾਂ ਕੱਢਣ ਦੀ ਲੜੀ ਤਹਿਤ ਹਲਕਾ ਤਲਵੰਡੀ ਸਾਬੋ ਦੇ ਭਾਜਪਾ ਵਰਕਰਾਂ ਨੇ ਵੀ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ ਸੇਵਾ ਜੋਤੀ ਯਾਤਰਾ ਰਾਹੀਂ ਮੌੜ ਮੰਡੀ ਪਹੁੰਚ ਕੇ ਵਿਕਸਿਤ ਭਾਰਤ ਸੰਕਲਪ ਸਭਾ ਚ ਸ਼ਮੂਲੀਅਤ ਕੀਤੀ। ਸਥਾਨਕ ਨਿਸ਼ਾਨ ਏ ਖ਼ਾਲਸਾ ਚੌਕ ਤੋਂ ਸੇਵਾ ਜੋਤੀ ਯਾਤਰਾ ਦੀ ਆਰੰਭਤਾ ਮੌਕੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਗੁਣੀ ਨੇ ਕਿਹਾ ਕਿ 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਆਪਣੇ ਰਾਜਨੀਤਿਕ ਸੇਵਾਕਾਲ ਦੀ ਆਰੰਭਤਾ ਕੀਤੀ ਸੀ ਤੇ ਫਿਰ 2014 ’ਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਮੌਜੂਦਾ ਸਮੇਂ ਤੱਕ ਨਿਰੰਤਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਨੇ ਨਾ ਕੇਵਲ ਹਰ ਖੇਤਰ ਚ ਤਰੱਕੀ ਕੀਤੀ। ਇਸ ਮੌਕੇ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਵੱਡੇ ਕਾਫ਼ਲੇ ਰਾਹੀਂ ਭਾਜਪਾ ਵਰਕਰਾਂ ਖ਼ਾਸ ਕਰਕੇ ਨੌਜਵਾਨਾਂ ਨੇ ਗੁਣੀ ਦੀ ਅਗਵਾਈ ਹੇਠ ਸੇਵਾ ਜੋਤੀ ਯਾਤਰਾ ‘ਚ ਸ਼ਮੂਲੀਅਤ ਕੀਤੀ, ਜਦੋਂਕਿ ਨਵਜੋਤ ਗੁਣੀ, ਉਨ੍ਹਾਂ ਦੇ ਪਿਤਾ ਅਤੇ ਇਲਾਕੇ ਦੇ ਮੁਹਤਬਰ ਸੁਖਵਿੰਦਰ ਸਿੰਘ ਗੁਣੀ ਨੇ ਮੌੜ ਮੰਡੀ ‘ਚ ‘ਵਿਕਸਿਤ ਭਾਰਤ ਸੰਕਲਪ ਸਭਾ’ ‘ਚ ਜ਼ਿਲ੍ਹੇ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਸਮੇਤ ਸ਼ਮੂਲੀਅਤ ਕਰਦਿਆਂ ਪ੍ਰਧਾਨ ਮੰਤਰੀ ਦੇ ਵਿਚਾਰ ਆਨਲਾਈਨ ਸੁਣੇ।
ਪਿਛਲੀ ਖ਼ਬਰ ਮਲੂਕਾ ਤੇ ਸੋਢੀ ਵਲੋਂ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਬੂਟਾ ਭਾਈਰੂਪਾ ਦਾ ਸਨਮਾਨ ਅਗਲੀ ਖ਼ਬਰ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਨੇ ਲੰਗਰ ਹਾਲ ਦੀ ਉਸਾਰੀ ਲਈ ਦਿੱਤਾ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।