20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੇਂਟ ਸੋਲਜਰ ਸਕੂਲ ਢਪਾਲੀ ਵਿਖੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 29-01-2026
ਭਾਈਰੂਪਾ, 28 ਜਨਵਰੀ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਨਵਜੀਤ ਕੌਰ ਵਲੋਂ ਬਸੰਤ ਪੰਚਮੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਪਿ੍ੰਸੀਪਲ ਸੁਰਜੀਤ ਸਿੰਘ ਬਾਵਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ, ਅਤੇ ਸਪੀਚ ਨਾਲ ਅਪਣਾ ਗਿਆਨ ਸਾਂਝਾ ਕੀਤਾ | ਲਗਾਤਾਰ ਦੇਸ਼ ਭਗਤੀ ਦੇ ਗੀਤਾਂ ਨੇ ਬੱਚਿਆਂ ਨੂੰ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗ ਦਿੱਤਾ | ਵਿਦਿਆਰਥੀਆਂ ਨੇ ਹੱਥਾਂ 'ਚ ਤਿਰੰਗੇ ਝੰਡੇ ਫੜੇ ਹੋਏ ਸਨ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਗਿਆਂਰਵੀਂ ਦੀਆਂ ਵਿਦਿਆਰਥਣਾਂ ਮਹਿਕ ਸ਼ਰਮਾ ਅਤੇ ਨਵੀ ਚਹਿਲ ਨੇ ਨਿਭਾਈ | ਨਵਜੋਤ ਕੌਰ ਰੂਬੀ, ਪ੍ਰੀਤੀ ਅਤੇ ਸੀਮਾ ਵਲੋਂ ਤਿਆਰ ਕੀਤੇ ਬੱਚਿਆਂ ਨੇ ਚੰਗਾ ਰੰਗ ਬੰਨਿ੍ਹਆ | ਨੌਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਐਜੂਕੇਸ਼ਨ ਦੀ ਮਹੱਤਤਾ 'ਤੇ ਪੇਸ਼ ਕੀਤਾ ਗਿਆ ਸੰਗੀਤਕ ਓਪੇਰਾ ਬਾਲ ਮਜ਼ਦੂਰ ਚੰਗਾ ਪ੍ਰਭਾਵ ਛੱਡਣ 'ਚ ਸਫ਼ਲ ਰਿਹਾ | ਇਸ ਮੌਕੇ ਕਿਰਨਦੀਪ ਕੌਰ, ਗੁਰਮੀਤ ਕੌਰ, ਰਮਨ ਸੰਧੂ ਕਲਾਂ, ਪਰਮਿੰਦਰ ਕੌਰ, ਮਨਦੀਪ ਭੁੱਲਰ, ਗਿੰਨੀ ਰਾਈਆ, ਹੈਪੀ, ਸਰਬ ਕੌਰ, ਸੁਖਦੀਪ ਜਯੋਤੀ, ਨੀਤੂ ਸ਼ਰਮਾ, ਸੋਨਾ ਗੁਪਤਾ ਅਤੇ ਗਗਨਦੀਪ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਰਮਜੀਤ ਸਿੰਘ ਪੰਮਾ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।