19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਲੈਂਡ ਸੇਫ਼ਟੀ ਪ੍ਰੋਟੋਕੋਲ 'ਤੇ ਆਧਾਰਿਤ ਤਿੰਨ ਰੋਜ਼ਾ ਰਾਸ਼ਟਰੀ ਟਰੇਨਿੰਗ ਕੋਰਸ ਦੀ ਸ਼ੁਰੂਆਤ

ਅਜੀਤ ਡੈਸਕ 29-01-2026

ਤਲਵੰਡੀ ਸਾਬੋ, 28 ਜਨਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਵਲੋਂ 'ਰਾਸ਼ਟਰੀ ਲਾਈਫ਼ ਸੇਵਿੰਗ ਸੋਸਾਇਟੀ (ਆਰ.ਐਲ.ਐਸ.ਐਸ.)' ਦੇ ਸਹਿਯੋਗ ਨਾਲ ਲੈਂਡ ਸੇਫਟੀ ਪ੍ਰੋਟੋਕੋਲ 'ਤੇ ਆਧਾਰਿਤ ਤਿੰਨ ਰੋਜ਼ਾ ਰਾਸ਼ਟਰੀ ਟਰੇਨਿੰਗ ਕੋਰਸ ਦੀ ਸ਼ੁਰੂਆਤ ਮੁੱਖ ਮਹਿਮਾਨ ਰਿਟਾ. ਕਮੋਡੋਰ ਅਰਵਿੰਦ ਸ਼ਰਮਾ ਨੇ ਕੀਤੀ ਜਦਕਿ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ | ਕੋਰਸ ਦੇ ਆਗਾਜ਼ ਮੌਕੇ ਮੁੱਖ ਮਹਿਮਾਨ ਕਮੋਡੋਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਅੰਕੜਿਆਂ ਸਹਿਤ ਦੱਸਿਆ ਕਿ ਸਾਡੀਆਂ ਗਲਤੀਆਂ ਕਾਰਨ ਕਈ ਕੀਮਤੀ ਜਾਨਾਂ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦੀਆਂ ਹਨ | ਉਨ੍ਹਾਂ ਦੱਸਿਆ ਕਿ ਦੁਰਘਟਨਾ ਦੇ ਪਹਿਲੇ ਕੁਝ ਮਿੰਟ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਉਸ ਸਮੇਂ ਜ਼ਖਮੀ ਨੂੰ ਦਿੱਤੀ ਗਈ ਮੁੱਢਲੀ ਸਹਾਇਤਾ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ | ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਇਸ ਕੋਰਸ ਵਿੱਚ ਦਿੱਤੀ ਟਰੇਨਿੰਗ ਅਤੇ ਜਾਣਕਾਰੀ ਰਾਹੀਂ ਕੁਦਰਤੀ ਆਫਤਾਂ ਸਮੇਂ ਮਲਬੇ ਵਿਚ ਦੱਬੀਆਂ ਜਾਨਾਂ, ਪਾਣੀ ਵਿਚ ਡੁੱਬੇ ਵਿਅਕਤੀ ਅਤੇ ਸੜਕ ਹਾਦਸਿਆਂ ਵਿਚ ਪੀੜ੍ਹਤ ਵਿਅਕਤੀ ਨੂੰ ਸਹੀ ਮਦਦ ਦੇ ਇਕ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ | ਡੀਨ ਅਕਾਦਮਿਕ ਡਾ. ਖਾਨ ਨੇ ਟਰੇਨਿੰਗ ਕੋਰਸ ਨੇ ਕਿਹਾ ਕਿ ਸਫ਼ਲਤਾ ਪੂਰਵਕ ਇਹ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੇ ਗਿਆਨ ਰਾਹੀਂ ਸੜਕ ਹਾਦਸਿਆਂ ਤੋਂ ਬਚਣ ਲਈ ਜ਼ਰੂਰੀ ਜਾਗਰੂਕਤਾ ਫੈਲਾਉਣਗੇ | ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਡੀਨ ਅਤੇ ਕੋਰਸ ਡਾਇਰੈਕਟਰ ਡਾ. ਰਵੀ ਗਹਿਲਾਵਤ ਨੇ ਕੋਰਸ ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰਾਯੋਗਿਕ ਅਤੇ ਮੌਖਿਕ ਟਰੇਨਿੰਗ ਬਾਰੇ ਦੱਸਿਆ | ਕੋਰਸ ਵਿੱਚ ਜੀ.ਕੇ.ਯੂ. ਦੀਆਂ ਵੱਖ-ਵੱਖ ਫੈਕਲਟੀਆਂ ਦੇ 50 ਵਿਦਿਆਰਥੀ ਟਰੇਨਿੰਗ ਕਰ ਰਹੇ ਹਨ | ਕੋਰਸ ਕਨਵੀਨਰ ਡਾ. ਚੰਦਰਕਾਂਤ ਧੀਮਾਨ ਨੇ ਟਰੇਨਿੰਗ ਕੋਰਸ ਦੀ ਰਿਪੋਰਟ ਪੜ੍ਹਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਕੋਰਸਾਂ ਦਾ ਆਯੋਜਨ ਕਰਨਾ ਚਾਹੀਦਾ ਹੈ | ਅਖੀਰ ਵਿਚ ਡਾ. ਅਰੁਣ ਕੁਮਾਰ ਕੋਰਸ ਡਾਇਰੈਕਟਰ ਨੇ ਸਭਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜ਼ਿਮੇਵਾਰੀ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਲੋਂ ਨਿਭਾਈ ਗਈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਮੁਫ਼ਤ ਟਰੇਨਿੰਗ -ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ <br/> ਅਗਲੀ ਖ਼ਬਰ ਖੇਤਾਂ ਵਿਚ ਟਰਾਂਸਫ਼ਾਰਮਰਾਂ ਦੀਆਂ ਵਧਦੀਆਂ ਚੋਰੀਆਂ ਤੋਂ ਕਿਸਾਨ ਪੀੜਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।