18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਖੇਤਾਂ ਵਿਚ ਟਰਾਂਸਫ਼ਾਰਮਰਾਂ ਦੀਆਂ ਵਧਦੀਆਂ ਚੋਰੀਆਂ ਤੋਂ ਕਿਸਾਨ ਪੀੜਤ

ਅਜੀਤ ਡੈਸਕ 29-01-2026
ਨਥਾਣਾ, 28 ਜਨਵਰੀ (ਲੁੱਧੜ): ਆਸ-ਪਾਸ ਪਿੰਡਾਂ ਵਿਚਲੇ ਖੇਤਾਂ ਵਿਚ ਬਿਜਲੀ ਟਰਾਂਸਫ਼ਾਰਮਰਾਂ ਦੇ ਸਮਾਨ ਦੀਆਂ ਵਧਦੀਆਂ ਚੋਰੀਆਂ ਨੇ ਕਿਸਾਨਾਂ ਨੂੰ ਪੀੜਤ ਕਰ ਰੱਖਿਆ ਹੈ | ਪਿੰਡ ਕਲਿਆਣ ਸੁੱਖਾ ਦੇ ਕਿਸਾਨਾਂ ਹਰਮੀਤ ਸਿੰਘ, ਜਗਸੀਰ ਸਿੰਘ ਅਤੇ ਪਿੰਡ ਪੂਹਲਾ ਦੇ ਕਿਸਾਨ ਹਰਮੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਬੀਤੀ ਰਾਤ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋਇਆ ਹੈ | ਇਸ ਤੋਂ ਪਹਿਲਾਂ ਪਿੰਡ ਭੈਣੀ ਅਤੇ ਕਲਿਆਣ ਦੇ ਹੋਰਨਾਂ ਖੇਤਾਂ ਵਿਚੋਂ ਵੀ ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਹੋ ਚੁੱਕਿਆ ਹੈ, ਅਜਿਹੀ ਸਥਿਤੀ ਵਿਚ ਜਿੱਥੇ ਕਿਸਾਨਾਂ ਨੂੰ ਟਰਾਂਸਫ਼ਾਰਮਰਾਂ ਦੀ ਬਿਜਲੀ ਬਹਾਲ ਕਰਵਾਉਣ ਵਾਸਤੇ ਭੱਜ ਨੱਠ ਕਰਨੀ ਪੈ ਰਹੀ ਹੈ, ਉੱਥੇ ਟਿਊਬਵੈੱਲਾਂ ਦੇ ਸਾਧਨਾਂ ਦੀ ਖੜੋਤ ਹੋਣ ਕਰਕੇ ਸਿੰਚਾਈ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਵੱਖ-ਵੱਖ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਪੁਲਿਸ ਵਲੋਂ ਇਤਲਾਹ ਮਿਲਣ ਉਪਰੰਤ ਸਿਰਫ਼ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨਾ ਹੀ ਕਾਫੀ ਨਹੀਂ, ਸਗੋਂ ਪੁਲਿਸ ਨੂੰ ਰਾਤ ਸਮੇਂ ਆਪਣੀਆਂ ਸਰਗਰਮੀਆਂ ਵੀ ਵਧਾਉਣੀਆਂ ਚਾਹੀਦੀਆਂ ਹਨ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਲੱਭਣ ਲਈ ਵੀ ਕਾਰਵਾਈ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਲੈਂਡ ਸੇਫ਼ਟੀ ਪ੍ਰੋਟੋਕੋਲ 'ਤੇ ਆਧਾਰਿਤ ਤਿੰਨ ਰੋਜ਼ਾ ਰਾਸ਼ਟਰੀ ਟਰੇਨਿੰਗ ਕੋਰਸ ਦੀ ਸ਼ੁਰ... ਅਗਲੀ ਖ਼ਬਰ ਯੂਥ ਕਾਂਗਰਸ ਦੀ ਚੋਣ ਸੰਬੰਧੀ ਕਾਂਗਰਸੀ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਕੀਤੀ ਵਰਕਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।