ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਕਰਕੇ 2027 ’ਚ ਮੁੜ ਬਣੇਗੀ ਭਗਵੰਤ ਮਾਨ ਦੀ ਸਰਕਾਰ: ਖੋਸਾ, ਢੁੱਟਾ
ਮੁੱਦਕੀ, 15 ਨਵੰਬਰ(ਭੁਪਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣਾ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਕਰਕੇ 2027 ਵਿਚ ਮੁੜ ਭਗਵੰਤ ਮਾਨ ਦੀ ‘ਆਪ’ ਸਰਕਾਰ ਦਾ ਬਣਨਾ ਲਗਭਗ ਤੈਅ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਖੋਸਾ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਢੁੱਟੇ ਨੇ ਇੱਥੇ ਕੀਤਾ।
ਕੁਲਦੀਪ ਸਿੰਘ ਖੋਸਾ ਅਤੇ ਜਗਤਾਰ ਸਿੰਘ ਢੁੱਟਾ।
16-11-2026