22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਫ਼ਿਰੋਜ਼ਪੁਰ ਮੰਡਲ ’ਚ ਪਹਿਲੀ ਵਾਰ ਵਾਤਾਵਰਨ ਪੱਖੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਹੋਈ

ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਭਾਰਤੀ ਰੇਲਵੇ ’ਚ ਪਹਿਲੀ ਵਾਰ ਮੁਕਤਸਰ ਗੁੱਡਜ਼ ਸ਼ੈੱਡ ’ਚ ਟਰੱਕਾਂ ਤੋਂ ਰੇਲਵੇ ਵੈਗਨਾਂ ’ਚ ਵਾਤਾਵਰਨ ਪੱਖੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਦੀ ਸ਼ੁਰੂਆਤ ਕੀਤੀ ਹੈ। ਮੈਸਰਜ਼ ਸੱਤਿਆ ਇੰਡਸਟਰੀਜ਼ ਲਿਮਟਿਡ ਵਲੋਂ ਫੋਰਕਲਿਫਟ ਮਸ਼ੀਨ ਦੀ ਮਦਦ ਨਾਲ ਈਕੋ-ਫਰੈਂਡਲੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਸਫਲਤਾਪੂਰਵਕ ਕੀਤੀ ਗਈ।

ਅਜੀਤ ਡੈਸਕ 22-10-2026
ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਭਾਰਤੀ ਰੇਲਵੇ ’ਚ ਪਹਿਲੀ ਵਾਰ ਮੁਕਤਸਰ ਗੁੱਡਜ਼ ਸ਼ੈੱਡ ’ਚ ਟਰੱਕਾਂ ਤੋਂ ਰੇਲਵੇ ਵੈਗਨਾਂ ’ਚ ਵਾਤਾਵਰਨ ਪੱਖੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਦੀ ਸ਼ੁਰੂਆਤ ਕੀਤੀ ਹੈ। ਮੈਸਰਜ਼ ਸੱਤਿਆ ਇੰਡਸਟਰੀਜ਼ ਲਿਮਟਿਡ ਵਲੋਂ ਫੋਰਕਲਿਫਟ ਮਸ਼ੀਨ ਦੀ ਮਦਦ ਨਾਲ ਈਕੋ-ਫਰੈਂਡਲੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਸਫਲਤਾਪੂਰਵਕ ਕੀਤੀ ਗਈ। ਇਸ ਪਹਿਲਕਦਮੀ ਨਾਲ ਮਾਲ ਲੋਡਿੰਗ ਦੀ ਪ੍ਰਕਿਰਿਆ ਵਧੇਰੇ ਸਰਲ ਤੇ ਸੁਵਿਧਾਜਨਕ ਹੋਵੇਗੀ, ਨਾਲ ਹੀ ਮਿਹਨਤ (ਲੇਬਰ) ਤੇ ਸਮੇਂ ਦੀ ਬਚਤ ਵਿਚ ਵੀ ਮਦਦ ਮਿਲੇਗੀ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਤੇ ਯਤਨਾਂ ਦੀ ਸ਼ਲਾਘਾ ਕੀਤੀ ਜਿਸ ਸਦਕਾ ਰਵਾਇਤੀ ਵਸਤੂਆਂ ਤੋਂ ਇਲਾਵਾ ਕਈ ਨਵੀਆਂ ਵਸਤੂਆਂ ਦੀ ਢੋਆ-ਢੁਆਈ ਵੀ ਮੰਡਲ ਵਲੋਂ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਅਭਿਸ਼ੇਕ ਕਾਲਜ ਵਿਖੇ ਸਟਾਕ ਮਾਰਕੀਟ ਅਤੇ ਵਿੱਤੀ ਬਾਜ਼ਾਰ ’ਤੇ ਰਾਸ਼ਟਰੀ ਵੈਬੀਨਾਰ ਕਰਵਾਇਆ ਅਗਲੀ ਖ਼ਬਰ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਨੇ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।