21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮੋਟਰ ਦੀ ਕੇਬਲ ਤਾਰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਵਿਅਕਤੀ ਕਾਬੂ

ਤਲਵੰਡੀ ਭਾਈ, 20 ਅਕਤੂਬਰ (ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਮੋਟਰ ਦੀ ਕੇਬਲ ਤਾਰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਜਗਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੋਲੂਵਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਮੋਟਰ ’ਤੇ ਗੇੜਾ ਮਾਰਨ ਗਿਆ ਸੀ।

ਅਜੀਤ ਡੈਸਕ 21-10-2026
ਤਲਵੰਡੀ ਭਾਈ, 20 ਅਕਤੂਬਰ (ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਮੋਟਰ ਦੀ ਕੇਬਲ ਤਾਰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਜਗਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੋਲੂਵਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਮੋਟਰ ’ਤੇ ਗੇੜਾ ਮਾਰਨ ਗਿਆ ਸੀ। ਇਸ ਦੌਰਾਨ ਸੇਵਕ ਸਿੰਘ ਉਰਫ਼ ਮਾਡੀ ਪੁੱਤਰ ਬਲਵੀਰ ਸਿੰਘ ਉਰਫ਼ ਆਲੂ ਵਾਸੀ ਕਰਮਿੱਤੀ ਮੋਟਰ ਦੀ ਕੇਬਲ ਤਾਰ ਕੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੁੱਦਈ ਨੇ ਆਪਣੇ ਸਾਥੀ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪਿੰਡ ਲੱਲੇ ਨੇੜੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਇਕ ਹੀਰੋ ਹੌਂਡਾ ਸੀ.ਡੀ ਡੀਲਕਸ ਮੋਟਰਸਾਈਕਲ ਨੰਬਰ ਪੀ.ਬੀ.-10-ਡੀ.ਯੂ.-6067 ਅਤੇ ਇਕ ਪਲਾਸਟਿਕ ਦੇ ਗੱਟੇ ਵਿਚੋਂ ਇਕ ਦਾਤਰੀ ਅਤੇ ਕੇਬਲ ਤਾਰ ਦੇ ਕੱਟੇ ਹੋਏ ਦੋ ਟੋਟੇ ਬਰਾਮਦ ਕੀਤੇ ਹਨ।
ਪਿਛਲੀ ਖ਼ਬਰ ਪਿੰਡ ਚੁਗੱਤੇ ਵਾਲਾ ਵਿਖੇ ਖੇਤ ਵਿਚ ਲੱਗੀ ਅੱਗ ਨੂੰ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਬੁਝਾਇਆ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ 7 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।