ਖੋਸਾ ਦਲ ਸਿੰਘ : ਸ. ਲਖਵਿੰਦਰ ਸਿੰਘ ਦਾ ਜਨਮ ਪਿਤਾ ਸ. ਤਾਰਾ ਸਿੰਘ ਸਰਪੰਚ ਦੇ ਗ੍ਰਹਿ ਅਤੇ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਪਿੰਡ ਕਰਮੂਵਾਲਾ ਵਿਖੇ ਹੋਇਆ। ਆਪ ਪਰਿਵਾਰ ਵਿਚ ਬਾਕੀ ਭੈਣ ਭਰਾਵਾਂ ਨਾਲੋਂ ਛੋਟੇ ਹੋਣ ਕਰਕੇ ਲਾਡਲੇ ਸਨ। ਲਖਵਿੰਦਰ ਸਿੰਘ ਗਿੱਲ ਤਿੰਨ ਭੈਣਾਂ ਸੁਰਜੀਤ ਕੌਰ, ਗੁਰਮੀਤ ਕੌਰ, ਮਲਕੀਤ ਕੌਰ ਤੇ ਇਕ ਭਰਾ ਦਿਲਬਾਗ ਸਿੰਘ ਗਿੱਲ ਸਾਬਕਾ ਸਰਪੰਚ ਨਾਲ ਖੇਡ ਕੇ ਜਵਾਨ ਹੋਏ। ਆਪ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਸੋਢੀ ਨਗਰ ਤੋਂ ਪ੍ਰਾਪਤ ਕੀਤੀ। ਆਪ ਦਾ ਵਿਆਹ ਮਾਰਚ 1985 ਨੂੰ ਪਿੰਡ ਹਰੀਏਵਾਲਾ ਦੇ ਉਜਾਗਰ ਸਿੰਘ ਬਰਾੜ ਦੀ ਬੇਟੀ ਮਨਜੀਤ ਕੌਰ ਨਾਲ ਹੋਇਆ। ਲਖਵਿੰਦਰ ਸਿੰਘ ਦੇ ਘਰ ਦੋ ਬੇਟੀਆਂ ਅਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਅਤੇ ਬੇਟਾ ਸਨਪ੍ਰੀਤ ਸਿੰਘ ਗਿੱਲ ਨੇ ਜਨਮ ਲਿਆ। ਲਖਵਿੰਦਰ ਸਿੰਘ ਦਾ ਬੇਟਾ ਸਨਪ੍ਰੀਤ ਸਿੰਘ ਗਿੱਲ ਅਤੇ ਛੋਟੀ ਬੇਟੀ ਅਮਨਦੀਪ ਕੌਰ ਨੂੰ ਕੈਨੇਡਾ ਵਿਚ ਰਹਿ ਰਹੇ ਹਨ ਅਤੇ ਵੱਡੀ ਬੇਟੀ ਵਲੂਰ ਦੇ ਸ. ਹਰਜਿੰਦਰ ਸਿੰਘ ਬਰਾੜ ਨਾਲ ਵਿਆਹੇ ਹੋਏ ਹਨ। ਲਖਵਿੰਦਰ ਸਿੰਘ ਦੇ ਪਿਤਾ ਸ. ਤਾਰਾ ਸਿੰਘ ਨੂੰ ਪਿੰਡ ਦੇ ਬਾਸ਼ਿੰਦਿਆਂ ਨੇ ਪਿੰਡ ਕਰਮੂਵਾਲਾ ਦਾ ਸਰਪੰਚ ਨਿਯੁਕਤ ਕੀਤਾ ਅਤੇ ਉਸ ਤੋਂ ਬਾਅਦ ਆਪਣੇ ਵੱਡੇ ਭਰਾ ਸ. ਦਿਲਬਾਗ ਸਿੰਘ ਨੂੰ 2013 ਵਿਚ ਪਿੰਡ ਦਾ ਸਰਪੰਚ ਬਣਾਇਆ ਗਿਆ ਜਿਸ ਕਾਰਨ ਆਪ ਦੇ ਘਰ ਹਮੇਸ਼ਾ ਮੁਹਤਬਰ ਆਗੂਆਂ ਦੇ ਅਤੇ ਹਰ ਵਰਗ ਦੇ ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਸੀ। ਆਪ ਨੇ ਹਰ ਵਿਅਕਤੀ ਨੂੰ ਪਰਿਵਾਰ ਵਲੋਂ ਮਿਲੀ ਸਿੱਖਿਆ ਅਨੁਸਾਰ ਅਥਾਹ ਇੱਜਤ ਪਿਆਰ ਦਿੱਤਾ। ਲਖਵਿੰਦਰ ਸਿੰਘ ਗਿੱਲ ਪਿਛਲੇ ਕੁਝ ਸਮੇਂ ਤੋਂ ਆਪਣੇ ਬੇਟੇ ਕੋਲ ਕੈਨੇਡਾ ਚਲੇ ਗਏ ਸਨ ਤੇ ਹੁਣ ਉੱਥੇ ਹੀ ਰਹਿ ਰਹੇ ਸੀ। ਹੁਣ ਉਹ ਪਿਛਲੇ ਦੋ ਸਾਲ ਤੋਂ ਵਾਪਸ ਆ ਕੇ ਪਿੰਡ ਕਰਮੂਵਾਲਾ ਵਿਖੇ ਰਹਿ ਰਹੇ ਸਨ। ਅਚਾਨਕ ਆਏ ਹਾਰਟ ਅਟੈਕ ਨਾਲ ਪਰਿਵਾਰ ਨੂੰ ਰੋਂਦੇ ਕਰਲਾਉਂਦੇ ਛੱਡ ਕੇ ਸ. ਲਖਵਿੰਦਰ ਸਿੰਘ 29 ਅਗਸਤ 2026 ਨੂੰ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸ. ਲਖਵਿੰਦਰ ਸਿੰਘ ਗਿੱਲ ਦੀ ਅੰਤਿਮ ਅਰਦਾਸ 6 ਸਤੰਬਰ 2026 ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਕਰਮੂਵਾਲਾ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਹੋਵੇਗੀ ਤੇ ਸੈਂਕੜੇ ਸ਼ਖਸੀਅਤਾਂ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। -ਮਨਪ੍ਰੀਤ ਸਿੰਘ ਸੰਧੂ