ਫ਼ਿਰੋਜ਼ਪੁਰ ਦੇ ਹਰ ਘਰ ਤੱਕ ਪਹੁੰਚ ਬਣਾਉਣ ਲਈ ਜਲਦ ਸ਼ੁਰੂ ਹੋਵੇਗੀ ਮੁਹਿੰਮ-ਘਾਰੂ
ਫ਼ਿਰੋਜ਼ਪੁਰ, 29 ਅਗਸਤ (ਸੁਖਵਿੰਦਰ ਸਿੰਘ)- ਮਿਸ਼ਨ 2027 ਨੂੰ ਲੈ ਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ’ਚ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਅਮਰਜੀਤ ਸਿੰਘ ਘਾਰੂ ਵਲੋਂ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਲਕੇ ਦੇ ਲੋਕਾਂ ਤੱਕ ਪਹੁੰਚ ਬਣਾਉਣ ਅਤੇ ‘ਮੇਰੀ ਸੋਚ ਹਰ ਘਰ ਤੱਕ’ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ’ਤੇ ਲੈ ਕੇ ਜਾਣ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਅਜੀਤ ਡੈਸਕ
30-08-2026