ਫੂਡ ਸੇਫਟੀ ਵਿਭਾਗ ਨੇ 3.50 ਕੁਇੰਟਲ ਗੈਰ ਮਿਆਰੀ ਮਠਿਆਈ ਫੜ ਕੇ ਨਸ਼ਟ ਕਰਵਾਈ
ਜ਼ੀਰਾ, 29 ਅਗਸਤ (ਰਜਨੀਸ਼ ਕਥੂਰੀਆ)- ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਅਫਸਰ ਜ਼ਿਲ੍ਹਾ ਫ਼ਿਰੋਜ਼ਪਰ ਅਭਿਨਵ ਖੋਸਲਾ ਵਲੋਂ ਜ਼ਿਲ੍ਹੇ ਭਰ ’ਚ ਮਿਲਾਵਟੀ ਮਠਿਆਈਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਕਾਰਨ ਮਿਲਾਵਟਖੋਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ ਜਦੋਂ ਉਨ੍ਹਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸੇ ਸ਼ਹਿਰ ਵਿਚ ਮਿਲਾਵਟੀ ਮਠਿਆਈ ਨਾ ਫੜੀ ਹੋਵੇ।
ਗ
ਗੈਰ ਮਿਆਰੀ ਮਠਿਆਈ ਦੀ ਕਾਬੂ ਕੀਤੀ ਗਈ ਵੈਨ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਤੇ ਹੋਰ। ਤਸਵੀਰ-ਰਜਨੀਸ਼ ਕਥੂਰੀਆ
30-08-2026
ਜ਼ੀਰਾ, 29 ਅਗਸਤ (ਰਜਨੀਸ਼ ਕਥੂਰੀਆ)- ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਅਫਸਰ ਜ਼ਿਲ੍ਹਾ ਫ਼ਿਰੋਜ਼ਪਰ ਅਭਿਨਵ ਖੋਸਲਾ ਵਲੋਂ ਜ਼ਿਲ੍ਹੇ ਭਰ ’ਚ ਮਿਲਾਵਟੀ ਮਠਿਆਈਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਕਾਰਨ ਮਿਲਾਵਟਖੋਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ ਜਦੋਂ ਉਨ੍ਹਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸੇ ਸ਼ਹਿਰ ਵਿਚ ਮਿਲਾਵਟੀ ਮਠਿਆਈ ਨਾ ਫੜੀ ਹੋਵੇ। ਇਸੇ ਕੜੀ ਦੇ ਤਹਿਤ ਉਨ੍ਹਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਜ਼ੀਰਾ ਸ਼ਹਿਰ ਵਿਚ ਮੋਗਾ ਤੋਂ ਹਲਵਾਈਆਂ ਨੂੰ ਸਪਲਾਈ ਕਰਨ ਲਈ ਆਈ ਇਕ ਈਕੋ ਵੈਨ ਨੰਬਰ ਪੀ.ਬੀ.-29 ਏ.ਜੀ. 0156 ਨੂੰ ਸ਼ੇਰਾਂ ਵਾਲਾ ਚੌਕ ਕੋਲੋਂ ਕਾਬੂ ਕਰਕੇ ਉਸ ’ਚੋਂ ਲਗਭਗ 3.50 ਕੁਇੰਟਲ ਗੈਰ ਮਿਆਰੀ ਮਠਿਆਈ ਬਰਾਮਦ ਕਰਕੇ ਨਸ਼ਟ ਕਰਵਾ ਦਿੱਤੀ। ਇਸ ਦੌਰਾਨ ਗੱਲਬਾਤ ਕਰਦਿਆਂ ਫੂਡ ਸੇਫਟੀ ਅਫਸਰ ਜ਼ਿਲ੍ਹਾ ਫਿਰੋਜਪੁਰ ਅਭਿਨਵ ਖੋਸਲਾ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਮੁਤਾਬਿਕ ਮਠਿਆਈ ਸਟੀਲ ਦੇ ਕੰਟੇਨਰ ਵਿਚ ਰੱਖੀ ਹੋਣੀ ਚਾਹੀਦੀ ਹੈ ਅਤੇ ਕੰਟੇਨਰ ਵਿਚ ਹਾਈਜੈਨਕ ਸਫਾਈ ਹੋਣੀ ਚਾਹੀਦੀ ਹੈ। ਜਦੋਂਕਿ ਮਠਿਆਈ ਸਮੇਤ ਕਾਬੂ ਕੀਤੀ ਗਈ ਇਸ ਵੈਨ ਵਿਚ ਸੀ.ਐਨ.ਜੀ.ਗੈਸ ਕਿੱਟ ਲੱਗੀ ਹੋਈ ਹੈ ਅਤੇ ਵੈਨ ਵਿਚ ਥਾਂ-ਥਾਂ ’ਤੇ ਜਾਲੇ ਲੱਗੇ ਹੋਏ ਹਨ ਅਤੇ ਮਠਿਆਈ ਵਿਚ ਉੱਲੀ ਲੱਗੀ ਹੋਣ ਦੇ ਨਾਲ ਨਾਲ ਕੀੜੇ,ਮਕੌੜੇ ਵੀ ਤੁਰੇ ਫਿਰਦੇ ਸਨ। ਜੋ ਕਿ ਮਨੁੱਖੀ ਸਿਹਤ ਲਈ ਇਕ ਤਰ੍ਹਾਂ ਦੀ ਜ਼ਹਿਰ ਸੀ। ਉਹਨਾਂ ਦੱਸਿਆ ਕਿ ਜਿਸ ਫਰਮ ਵਲੋਂ ਇਹ ਮਠਿਆਈ ਤਿਆਰ ਕੀਤੀ ਗਈ ਹੈ।ਉਹਨਾਂ ਕੋਲੇ ਫੂਡ ਸੇਫਟੀ ਵਿਭਾਗ ਵਲੋਂ ਜਾਰੀ ਕੀਤਾ ਗਿਆ ਕੋਈ ਵੀ ਲਾਇਸੈਂਸ ਨਹੀਂ ਹੈ ਅਤੇ ਨਾ ਹੀ ਮਠਿਆਈ ਦੇ ਡੱਬਿਆਂ ਉੱਪਰ ਕੋਈ ਐਕਸਪਾਇਰੀ ਡੇਟ ਲਿਖੀ ਹੋਈ ਹੈ। ਵੈਨ ਚਲਾ ਰਹੇ ਨੌਜਵਾਨਾਂ ਨੇ ਦੱਸਿਆ ਕਿ ਬਹੋਨਾ ਚੌਂਕ ਮੋਗਾ ਵਿਖੇ ਫਰਮ ਮੈਸਰਜ਼ ਪਵਨ ਪਤੀਸਾ ਵਲੋਂ ਇਹ ਮਠਿਆਈ ਤਿਆਰ ਕੀਤੀ ਗਈ ਸੀ। ਇਸ ਮਠਿਆਈ ਵਿਚ ਬਰਫੀ,ਪਤੀਸਾ,ਲੱਡੂ,ਮਿਲਕ ਕੇਕ ਅਤੇ ਗੁਲਾਬ ਜਾਮੁਨ ਆਦਿ ਮਠਿਆਈ ਸ਼ਾਮਿਲ ਸੀ। ਜਿਸ ਵਿਚੋਂ ਕੁਝ ਮਠਿਆਈ ਦੀ ਵਾਪਸੀ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਫੂਡ ਸੇਫਟੀ ਅਫਸਰ ਜ਼ਿਲ੍ਹਾ ਫ਼ਿਰੋਜ਼ਪੁਰ ਅਭਿਨਵ ਖੋਸਲਾ ਨੇ ਦੱਸਿਆ ਕਿ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨਾਂ ਦੀ ਟੀਮ ਵਿਚ ਗੁਰਿੰਦਰ ਸਿੰਘ ਅਤੇ ਮਨੀ ਸ਼ੁਕਲਾ ਵੀ ਸ਼ਾਮਲ ਸਨ।