ਕਾਂਗਰਸੀ ਆਗੂ ਸਤਨਾਮ ਸਿੰਘ ਫਰੀਦੇਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ )-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਮੀਤ ਪ੍ਰਧਾਨ ਸਤਨਾਮ ਸਿੰਘ ਢਿੱਲੋਂ ਫਰੀਦੇਵਾਲਾ, ਗੁਰਭੇਜ ਸਿੰਘ ਢਿੱਲੋਂ,ਮਾਸਟਰ ਬਲਵਿੰਦਰ ਸਿੰਘ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਸਵਰਗਵਾਸੀ ਮਾਤਾ ਸੁਖਵਿੰਦਰ ਕੌਰ ਕਾਂਗਰਸ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਫਰੀਦੇਵਾਲਾ ਦੀ ਧਰਮ ਸੁਪਤਨੀ ਸਨ।
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ )-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਮੀਤ ਪ੍ਰਧਾਨ ਸਤਨਾਮ ਸਿੰਘ ਢਿੱਲੋਂ ਫਰੀਦੇਵਾਲਾ, ਗੁਰਭੇਜ ਸਿੰਘ ਢਿੱਲੋਂ,ਮਾਸਟਰ ਬਲਵਿੰਦਰ ਸਿੰਘ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਸਵਰਗਵਾਸੀ ਮਾਤਾ ਸੁਖਵਿੰਦਰ ਕੌਰ ਕਾਂਗਰਸ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਫਰੀਦੇਵਾਲਾ ਦੀ ਧਰਮ ਸੁਪਤਨੀ ਸਨ। ਸਵਰਗਵਾਸੀ ਮਾਤਾ ਸੁਖਵਿੰਦਰ ਕੌਰ ਦਾ ਅੰਤਿਮ ਸਸਕਾਰ ਪਿੰਡ ਫਰੀਦੇਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਵੱਖ - ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੁਖ ਦੀ ਘੜੀ ’ਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਆਸ਼ੂ ਬੰਗੜ, ਮੈਡਮ ਬਲਜੀਤ ਕੌਰ ਬੰਗੜ, ਲਖਵਿੰਦਰ ਸਿੰਘ ਜੰਬਰ, ਡਾ. ਬਲਜੀਤ ਸਿੰਘ ਗਿੱਲ, ਜੀਤ ਸਿੰਘ ਗਿੱਲ, ਗੁਰਦੇਵਕ ਸਿੰਘ ਢਿੱਲੋਂ, ਕਾਬਲ ਸਿੰਘ ਮੱਲੀ, ਬਲਟੇਕ ਸਿੰਘ ਮੱਲੀ ਸਰਕਲ ਪ੍ਰਧਾਨ, ਬੱਬਲ ਸ਼ਰਮਾ ਪ੍ਰਧਾਨ, ਗੁਰਵਿੰਦਰ ਮੱਲ, ਸੁਖਦੇਵ ਸਿੰਘਾਂ ਸੰਧੂ, ਰੌਸ਼ਨ ਲਾਲਾ ਬਿੱਟਾ, ਮਨਦੀਪ ਸਿੰਘ ਅਨਾਰਕਲੀ, ਗੁਰਵਿੰਦਰ ਸਿੰਘ ਮੱਲੀ ਨੇ ਸਤਨਾਮ ਸਿੰਘ ਫਰੀਦੇਵਾਲਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ