18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ ਖੋਹ ਅਤੇ ਮਾਰੀਆਂ ਸੱਟਾਂ

ਅਜੀਤ ਡੈਸਕ 25-05-2026
ਅਬੋਹਰ, 24 ਮਈ (ਵਿਵੇਕ ਹੂੜੀਆ)-ਅਬੋਹਰ ਥਾਣਾ ਸਿਟੀ 1 ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਲੁੱਟ-ਖੋਹ ਕਰਨ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ੁਭਮ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਈਦਗਾਹ ਬਸਤੀ ਅਬੋਹਰ ਨੇ ਕਿਹਾ ਸੀ ਕਿ ਮਿਤੀ 22-05-2026 ਨੂੰ ਰਾਤ ਕਰੀਬ 10:30 ਵਜੇ ਉਹ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਗਲੀ ਨੰਬਰ 6 ਪਟੇਲ ਨਗਰ ਅਬੋਹਰ ਵਿਚ ਸੈਰ ਕਰ ਰਿਹਾ ਸੀ |
ਇਸ ਦੌਰਾਨ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ | ਜਿਸ ਵਿਚੋਂ ਆਕਾਸ਼ ਉਰਫ਼ ਭਾਲੂ ਪੁੱਤਰ ਮਦਨ ਲਾਲ ਵਾਸੀ ਸੰਤ ਨਗਰ ਨੇ ਆਪਣਾ ਦਸਤੀ ਪਿਸਤੌਲ ਉਸ ਦੇ ਮੱਥੇ 'ਤੇ ਲਾ ਕੇ ਜੇਬ ਵਿਚੋਂ 3200 ਰੁਪਏ ਕੱਢ ਲਏ ਅਤੇ ਲੁੱਟ-ਖੋਹ ਕਰਕੇ ਜਾਨੋਂ ਮਾਰਨ ਦੀ ਨੀਅਤ ਨਾਲ ਸੱਟਾਂ ਮਾਰੀਆਂ | ਪੁਲਿਸ ਵਲੋਂ ਇਸ ਮਾਮਲੇ ਵਿਚ ਵਿਜੈ ਉਰਫ਼ ਵੱਡਾ ਮਾਕੂ ਪੁੱਤਰ ਮਦਨ ਲਾਲ, ਆਕਾਸ਼ ਉਰਫ਼ ਭਾਲੂ ਪੁੱਤਰ ਮਦਨ ਲਾਲ ਵਾਸੀ ਸੰਤ ਨਗਰ, ਵਿਜੈ ਉਰਫ਼ ਛੋਟਾ ਮਾਕੂ ਪੁੱਤਰ ਰਾਜ ਕੁਮਾਰ, ਅਕਿੰਤ ਉਰਫ਼ ਪਿੰਨੀਆਂ ਪੁੱਤਰ ਰਾਜ ਕੁਮਾਰ ਵਾਸੀ ਸੰਤ ਨਗਰ, ਤਰੁਨ ਪੁੱਤਰ ਮੁਰਾਰੀ ਲਾਲ, ਪਵਨ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਗਲੀ ਨੰਬਰ 2 ਈਦਗਾਹ ਬਸਤੀ ਅਬੋਹਰ, ਅਜੈ ਪੁੱਤਰ ਬੱਗਾ ਸਿੰਘ, ਵਿਜੈ ਪੁੱਤਰ ਬੱਗਾ ਸਿੰਘ ਵਾਸੀ ਗਲੀ ਨੰਬਰ 9 ਈਦਗਾਹ ਬਸਤੀ ਅਬੋਹਰ ਅਤੇ ਰਾਜਾ ਵਾਸੀ ਮਲੋਟ 'ਤੇ ਧਾਰਾ ਅਸਲਾ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਵਿਜੈ ਉਰਫ਼ ਵੱਡਾ ਮਾਕੂ ਪੁੱਤਰ ਮਦਨ ਲਾਲ, ਆਕਾਸ਼ ਉਰਫ਼ ਭਾਲੂ ਪੁੱਤਰ ਮਦਨ ਲਾਲ ਵਾਸੀ ਸੰਤ ਨਗਰ ਨੂੰ ਕਾਬੂ ਕਰ ਲਿਆ ਹੈ |
ਪਿਛਲੀ ਖ਼ਬਰ ਫਿਟ ਇੰਡੀਆ ਮੂਵਮੈਂਟ ਦੇ ਤਹਿਤ ਬੀ.ਐਸ.ਐੱਫ. ਕੈਂਪ ਅਬੋਹਰ ਵਲੋਂ ਕੱਢੀ ਸਾਈਕਲ ਰੈਲੀ ਅਗਲੀ ਖ਼ਬਰ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਗਰ ਕੌਂਸਲ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੈਚ ਦਰਸਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।