18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਫਿਟ ਇੰਡੀਆ ਮੂਵਮੈਂਟ ਦੇ ਤਹਿਤ ਬੀ.ਐਸ.ਐੱਫ. ਕੈਂਪ ਅਬੋਹਰ ਵਲੋਂ ਕੱਢੀ ਸਾਈਕਲ ਰੈਲੀ

ਅਜੀਤ ਡੈਸਕ 25-05-2026
ਅਬੋਹਰ, 24 ਮਈ (ਤੇਜਿੰਦਰ ਸਿੰਘ ਖ਼ਾਲਸਾ)-ਫਿਟ ਇੰਡੀਆ ਮੂਵਮੈਂਟ ਦੇ ਤਹਿਤ ਬੀ.ਐਸ.ਐੱਫ ਸੈਕਟਰ ਅਬੋਹਰ ਅਤੇ 55 ਬਟਾਲੀਅਨ ਵਲੋਂ ਅਬੋਹਰ ਵਿਚ ਇਕ ਸਾਈਕਲ ਰੈਲੀ ਕੱਢੀ ਗਈ | ਇਸ ਸਾਈਕਲ ਰੈਲੀ ਦਾ ਮੁੱਖ ਮੰਤਵ ਹਰ ਐਤਵਾਰ ਲੋਕਾਂ ਨੂੰ ਸਾਈਕਲ ਚਲਾਉਣ ਦੇ ਲਈ ਪ੍ਰੇਰਿਤ ਕਰਨਾ ਸੀ | ਸਾਈਕਲ ਰੈਲੀ ਨੂੰ ਬੀ.ਐਸ.ਐੱਫ ਅਬੋਹਰ ਦੇ ਡੀ.ਆਈ.ਜੀ ਕੁਮਾਰ ਸਾਰੰਗੀ ਵਲੋਂ ਬੀ.ਐਸ.ਐੱਫ ਕੈਂਪ ਅਬੋਹਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਰੈਲੀ ਬੀ.ਐਸ.ਐੱਫ ਕੈਂਪ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਸਣੇ ਅਬੋਹਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦੇ ਹੋਏ ਬੀ.ਐਸ.ਐੱਫ ਕੈਂਪ ਵਿਖੇ ਆ ਕੇ ਹੀ ਸਮਾਪਤ ਹੋਈ | ਰੈਲੀ ਦੇ ਦੌਰਾਨ ਅਜੈ ਕੁਮਾਰ ਕਮਾਡੈਂਟ 55 ਬੀ.ਐਸ.ਐੱਫ ਦੇ ਨਾਲ 95 ਬੀ.ਐਸ.ਐੱਫ ਦੇ ਜਵਾਨ, 16 ਬੀ.ਐਸ.ਐੱਫ ਦੇ ਬੱਚੇ ਅਤੇ ਅਬੋਹਰ ਦੇ 10 ਨਾਗਰਿਕ ਸਾਈਕਲ ਚਾਲਕਾਂ ਸਣੇ 129 ਪ੍ਰਤਿਭਾਗੀਆ ਨੇ ਸਾਈਕਲ ਰੈਲੀ ਵਿਚ ਭਾਗ ਲਿਆ | ਬੀ.ਐਸ.ਐੱਫ ਕਰਮੀਆਂ ਦੀ ਉਤਸ਼ਾਹ ਪੂਰਨ ਸ਼ਮੂਲੀਅਤ ਨੇ ਲੋਕਾਂ ਨੂੰ ਸਰੀਰਕ ਤੌਰ 'ਤੇ ਫਿੱਟ ਰਹਿਣ ਦੇ ਲਈ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਮਾਰਫ਼ਤ ਬੀ.ਐਸ.ਐੱਫ ਨੇ ਨਾ ਸਿਰਫ਼ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਦੇ ਪ੍ਰਤੀ ਬਲਕਿ ਦੇਸ਼ ਦੇ ਨਿਰਮਾਣ, ਜਨ ਕਲਿਆਣਕਾਰੀ ਯੋਜਨਾਵਾਂ ਅਤੇ ਨਾਗਰਿਕਾਂ ਦੀ ਸਿਹਤ ਜੀਵਨ ਸ਼ੈਲੀ ਨੂੰ ਚੰਗਾ ਬਣਾਉਣ ਦੇ ਲਈ ਉਪਰਾਲੇ ਤਹਿਤ ਸੀ | ਸਾਈਕਲ ਰੈਲੀ ਸਰੀਰਕ ਫਿਟਨਸ, ਏਕਤਾ, ਦੇਸ਼ ਭਗਤੀ ਅਤੇ ਰਾਸ਼ਟਰੀ ਗੌਰਵ ਦਾ ਸੰਦੇਸ਼ ਦਿੰਦੇ ਹੋਏ ਸਫਲਤਾ ਪੂਰਵਕ ਸਮਾਪਤ ਹੋਈ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਲੋਂ ਪਲਾਸਟਿਕ ਦੇ ਖ਼ਾਤਮੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ ਖੋਹ ਅਤੇ ਮਾਰੀਆਂ ਸੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।