18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਗਰ ਕੌਂਸਲ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੈਚ ਦਰਸਾਇਆ

ਅਜੀਤ ਡੈਸਕ 25-05-2026
ਫ਼ਾਜ਼ਿਲਕਾ, 24 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਚੋਣ ਜਿੱਤਣ ਲਈ ਸਿਰ ਧੜ ਦੀ ਬਾਜ਼ੀ ਲਗਾ ਰਹੀਆਂ ਸਨ, ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੱਖ-ਵੱਖ ਥਾਵਾਂ 'ਤੇ ਚੋਣ ਜਲਸੇ ਕਰਦਿਆਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਸਾਰੀ ਸਿਆਸੀ ਤਾਕਤ ਝੋਕ ਦਿੱਤੀ ਹੈ | ਇਹ ਚੋਣਾਂ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੱਕਾਰ ਦਾ ਸਵਾਲ ਬਣਾ ਕੇ ਚੋਣ ਪ੍ਰਚਾਰ ਕੀਤਾ ਹੈ | ਭਾਵੇਂ ਇਨ੍ਹਾਂ ਚੋਣਾਂ ਅੰਦਰ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਲੋਕਾਂ ਦੇ ਮੁੱਦਿਆਂ 'ਤੇ ਘੱਟ ਬੋਲਣਾ ਅਤੇ ਆਪਸੀ ਦੁਸ਼ਣਬਾਜੀ 'ਤੇ ਪੂਰਾ ਜ਼ੋਰ ਲਗਾ ਦਿੱਤਾ ਹੈ | ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਆਪਣਾ ਵਕਾਰੀ ਸਵਾਲ ਬਣਾਇਆ | ਭਾਵੇਂ ਇਹ ਚੋਣਾਂ ਸਿਆਸੀ ਪਾਰਟੀਆਂ ਦੀ ਤਰਜ਼ 'ਤੇ ਘੱਟ ਅਤੇ ਉਮੀਦਵਾਰਾਂ ਦੇ ਨਿੱਜੀ ਰਸੂਖ਼ ਨੂੰ ਦੇਖ ਕੇ ਹੀ ਵੋਟਰ ਜਿੱਤ ਹਾਰ ਦਾ ਫ਼ੈਸਲਾ ਕਰਦੇ ਹਨ | ਭਾਵੇਂ ਸਿਆਸੀ ਆਗੂ ਇਕ ਦੂਸਰੇ ਉੱਪਰ ਦੂਸ਼ਣਬਾਜ਼ੀ ਲਗਾ ਕੇ ਸੰਤੁਸ਼ਟੀ ਪ੍ਰਗਟ ਕਰਦੇ ਰਹੇ ਪਰ ਵੋਟਰ ਪਿਛਲੇ ਦਹਾਕਿਆਂ ਦੀਆਂ ਨਗਰ ਕੌਂਸਲ ਚੋਣਾਂ ਦੇਖੀਏ ਤਾਂ ਸਥਾਨਕ ਲੋਕ ਮੁੱਦਿਆਂ ਨੂੰ ਦੇਖ ਕੇ ਹੀ ਵੋਟਰ ਉਮੀਦਵਾਰਾਂ ਦੀ ਚੋਣ ਕਰਦਾ ਆ ਰਿਹਾ ਹੈ | ਵੋਟਰਾਂ ਦਾ ਕਹਿਣਾ ਹੈ ਕਿ ਸਿਆਸੀ ਆਗੂ ਆਪਣਾ ਮੰਨ ਸ਼ਾਂਤ ਕਰਨ ਲਈ ਇਕ ਦੂਸਰੇ 'ਤੇ ਨਿੱਜੀ ਦੁਸ਼ਣਬਾਜੀ ਕਰੀ ਜਾਣ, ਪਰ ਪੰਜ ਸਾਲ ਪਹਿਲਾਂ ਨਗਰ ਕੌਂਸਲ ਦੀਆਂ ਕਾਂਗਰਸ ਸਰਕਾਰ ਸਮੇਂ ਹੋਈਆਂ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹਨ | ਕਾਂਗਰਸ ਸਰਕਾਰ ਦੇ ਅੰਤਿਮ ਸਾਲ ਅੰਦਰ ਫ਼ਾਜ਼ਿਲਕਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ 25 ਵਾਰਡਾਂ ਵਿਚੋਂ 19 ਵਾਰਡਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਵੋਟਾਂ ਲੈ ਕੇ ਸਫਲ ਹੋਏ ਸਨ | ਆਮ ਆਦਮੀ ਪਾਰਟੀ ਦੇ ਸਿਰਫ਼ ਦੋ ਹੀ ਕੌਂਸਲਰ ਜਿੱਤੇ ਸਨ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ 22 ਵਾਰਡਾਂ ਦੀ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਸ਼ਹਿਰ ਵਿਚੋਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਦੋ ਕੌਂਸਲਰ ਜਿੱਤਣ ਵਾਲੀ ਆਮ ਆਦਮੀ ਪਾਰਟੀ ਇੱਥੋਂ ਸਫਲ ਹੋਈ ਸੀ | ਪਰ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚਕਾਰ ਸਮਾਂ ਥੋੜ੍ਹਾ ਰਹਿਣ ਕਰਕੇ ਇਸ ਨੂੰ ਸੈਮੀਫਾਈਨਲ ਵਜੋਂ ਮੰਨਿਆ ਜਾ ਰਿਹਾ ਹੈ | ਪਰ ਵੋਟਰ ਇਨ੍ਹਾਂ ਦੋਨੋਂ ਚੋਣਾਂ ਦਰਮਿਆਨ ਕੀ ਫ਼ੈਸਲਾ ਲੈਂਦੇ ਹਨ ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ |
ਪਿਛਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ ਖੋਹ ਅਤੇ ਮਾਰੀਆਂ ਸੱਟਾਂ ਅਗਲੀ ਖ਼ਬਰ ਮੈਡੀਕਲ ਕੈਂਪ 'ਚ ਕੀਤੀ 51 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।