18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮੈਡੀਕਲ ਕੈਂਪ 'ਚ ਕੀਤੀ 51 ਮਰੀਜ਼ਾਂ ਦੀ ਜਾਂਚ

ਅਜੀਤ ਡੈਸਕ 25-05-2026
ਜਲਾਲਾਬਾਦ, 24 ਮਈ(ਕਰਨ ਚੁਚਰਾ)-ਸਮਾਜ ਸੇਵਾ ਦੇ ਕੰਮਾਂ ਦੀ ਅਗਾਂਹਵਧੂ ਸੰਸਥਾ ਪਰਸਵਾਰਥ ਸਭਾ ਵਲੋਂ ਹਫ਼ਤਾਵਾਰੀ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਆਗੂ ਸੁਰੇਸ਼ ਚੌਹਾਨ ਨੇ ਦੱਸਿਆ ਕਿ ਕੈਂਪ ਵਿਚ ਡਾ. ਪਰਵਿੰਦਰ ਦੂਮੜਾ ਵਲੋਂ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਲੋੜਵੰਦ 51 ਮਰੀਜ਼ਾਂ ਵਲੋਂ ਆਪੋ ਆਪਣੀ ਜਾਂਚ ਕਰਵਾਈ ਗਈ | ਸਭਾ ਵਲੋਂ ਆਏ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸਭਾ ਵਲੋਂ ਹਫ਼ਤਾਵਾਰੀ ਕੈਂਪ ਲਗਾਇਆ ਜਾਂਦਾ ਹੈ, ਜਿੱਥੇ ਕਾਫ਼ੀ ਗਿਣਤੀ ਵਿਚ ਲੋੜਵੰਦ ਮਰੀਜ਼ ਆਪਣੀ ਜਾਂਚ ਕਰਵਾਉਂਦੇ ਹਨ, ਜਿਨ੍ਹਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਬਾਘਲਾ, ਗੁਰਚਰਨ ਸਿੰਘ ਕਮੀਰੀਆ, ਰੌਬਿਨ ਵਾਟਸ, ਰਮੇਸ਼ ਰਾਠੀ, ਸੁਰੇਸ਼ ਚੌਹਾਨ, ਮੈਡਮ ਰਮਨ, ਮਾਣਿਕ ਚੌਹਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਗਰ ਕੌਂਸਲ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੈਚ ਦਰਸਾਇਆ ਅਗਲੀ ਖ਼ਬਰ ਦਰਬਾਰ ਸਾਹਿਬ 'ਤੇ ਗੁਮਟ ਰਖਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।