04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਫ਼ਾਈ ਸੇਵਕਾਂ ਦੀ ਹੜਤਾਲ ਤੀਜੇ ਦਿਨ 'ਚ ਹੋਈ ਦਾਖ਼ਲ

ਅਜੀਤ ਡੈਸਕ 09-05-2026
ਜ਼ੀਰਾ, 8 ਮਈ (ਪ੍ਰਤਾਪ ਸਿੰਘ ਹੀਰਾ)-ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲਾਂ ਅਧੀਨ ਕੰਮ ਕਰਦੇ ਸਫ਼ਾਈ ਸੇਵਕਾਂ ਵਲੋਂ ਵਿੱਢੀ ਗਈ ਹੜਤਾਲ ਅੱਜ ਤੀਸਰੇ ਦਿਨ ਵਿਚ ਦਾਖਲ ਹੋ ਗਈ | ਸਫ਼ਾਈ ਸੇਵਕਾਂ ਦੀ ਇਹ ਹੜਤਾਲ ਕਰਨ ਜ਼ੀਰਾ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਚਰਮਰਾ ਗਈ ਹੈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮਹੱਲਿਆਂ ਵਿਚ ਕੂੜੇ ਦੇ ਵੱਡੇ ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਵਿਚ ਕੂੜਾ ਨਾ ਚੁੱਕਣ ਚੁੱਕੇ ਜਾਣ ਕਾਰਨ ਹਾਲਤ ਕਾਫ਼ੀ ਖ਼ਰਾਬ ਹੋ ਗਏ ਹਨ ਅਤੇ ਭਿਆਨਕ ਗਰਮੀ ਦੇ ਇਸ ਮੌਸਮ ਵਿਚ ਕੂੜੇ ਦੇ ਢੇਰਾਂ ਵਿਚੋਂ ਉੱਠ ਰਹੀ ਬਦਬੂ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਦਾ ਜੀਣਾ ਮੁਹਾਲ ਹੋ ਗਿਆ ਹੈ | ਸ਼ਹਿਰ ਨਿਵਾਸੀਆਂ ਨੇ ਡਰ ਪ੍ਰਗਟਾਇਆ ਕਿ ਜੇਕਰ ਹੜਤਾਲ ਜਲਦੀ ਖ਼ਤਮ ਨਾ ਹੋਈ ਤਾਂ ਇਸ ਗੰਦਗੀ ਕਾਰਨ ਸ਼ਹਿਰ ਵਿਚ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ | ਇਸ ਦੌਰਾਨ ਨਗਰ ਕੌਂਸਲ ਜ਼ੀਰਾ ਦੇ ਦਫਤਰ ਅੱਗੇ ਹੜਤਾਲ 'ਤੇ ਬੈਠੇ ਸਫ਼ਾਈ ਸੇਵਕ ਦੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਰੋਹਨ ਕਰੋਤੀਆ, ਚੇਅਰਮੈਨ ਵਿਸ਼ਨੂੰ, ਕਰੋਤੀਆ, ਕੱਲੂ ਰਾਮ, ਵਿਸ਼ਨੰੂ, ਵਿਨੋਦ, ਕੁਲਵੰਤ ਸਿੰਘ ਸੀਵਰਮੈਨ, ਸੁਰਿੰਦਰ, ਸਾਵਣ, ਗਿਰਧਾਰੀ ਲਾਲ, ਰਜਿੰਦਰ ਕੁਮਾਰ, ਬਿਕਰਮ, ਚਮਨ, ਸ਼ੰਮੀ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਪਿਛਲੇ ਲੰਬੇ ਸਮੇਂ ਤੋਂ ਧਿਆਨ ਨਹੀਂ ਦੇ ਰਿਹਾ ਅਤੇ ਨਾ ਹੀ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਹੈ ਕਿ ਜਿੰਨਾ ਚਿਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਨ੍ਹੀਂ ਦੇਰ ਤੱਕ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਦੌਰਾਨ ਸ਼ਹਿਰ ਦੇ ਪਤਵੰਤਿਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਫ਼ਾਈ ਸੇਵਕਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ |
ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)-ਨਗਰ ਕੌਂਸਲ ਫ਼ਿਰੋਜ਼ਪੁਰ ਵਿਚ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਵੀ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਨਗਰ ਕੌਂਸਲ ਵਿਖੇ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਧਰਨਾ ਲਗਾਇਆ ਗਿਆ | ਇਸ ਧਰਨੇ ਵਿਚ ਸ਼ਾਮਲ ਹੋ ਕੇ ਸਮਾਜ ਸੇਵੀ ਚੰਦਨ ਉਰਫ਼ ਚੰਦੂ ਨੇ ਵੀ ਹਮਾਇਤ ਕੀਤੀ ਅਤੇ ਕਿਹਾ ਉਹ ਵੀ ਮੰਗਾਂ ਮਨਵਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ | ਇਸ ਮੌਕੇ ਪ੍ਰਧਾਨ ਵਿਕੀ, ਡੈਨੀ, ਅਮਰ ਭੱਟੀ, ਸੋਨੰੂ ਡਰੋਗਾ ਆਦਿ ਨੇ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਨੂੰ ਖ਼ਤਮ ਕਰਕੇ ਆਊਟਸੋਰਸ ਅਤੇ ਕੰਟਰੈਕਟ ਅਧੀਨ ਕੰਮ ਕਰਦੇ ਮਾਲੀ, ਬੇਲਦਾਰ, ਸਫ਼ਾਈ ਸੇਵਕ, ਸੀਵਰਮੈਨ, ਫਾਇਰ ਬਿ੍ਗੇਡ ਮੁਲਾਜ਼ਮ, ਇਲੈਕਟਰੀਸ਼ਨ, ਪੰਪ ਆਪਰੇਟਰ ਅਤੇ ਕਲਰਕ ਆਦਿ ਨੂੰ ਵਿਭਾਗ ਦੇ ਅਧੀਨ ਕਰਕੇ ਰੈਗੂਲਰ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ 2023 ਦੀ 10 ਸਾਲਾ ਨੀਤੀ ਰੱਦ ਕਰਕੇ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਰੀਆਂ ਸਹੂਲਤਾਂ ਸਮੇਤ ਪੱਕਾ ਕੀਤਾ ਜਾਵੇ | ਇਸ ਤੋਂ ਇਲਾਵਾ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਅਤੇ ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ | ਯੂਨੀਅਨ ਨੇ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗ ਅਧੀਨ ਲਿਆਂਦਾ ਜਾਵੇ ਅਤੇ ਪੇ ਕਮਿਸ਼ਨ ਦੇ ਬਕਾਏ ਅਤੇ ਡੀਏ ਦੀਆਂ ਕਿਸ਼ਤਾਂ ਜਲਦ ਜਾਰੀ ਕੀਤੀਆਂ ਜਾਣ | ਸਫ਼ਾਈ ਕਰਮਚਾਰੀਆਂ ਲਈ ਖ਼ਾਸ ਭੱਤਾ 1000 ਰੁਪਏ ਮਹੀਨਾ ਕਰਨ ਅਤੇ ਐਕਸੀਡੈਂਟਲ ਬੀਮੇ ਦੀ ਰਕਮ 5 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦੀ ਮੰਗ ਵੀ ਰੱਖੀ ਗਈ | ਇਸ ਤੋਂ ਇਲਾਵਾ ਕਰਮਚਾਰੀਆਂ ਲਈ ਈ.ਪੀ.ਐੱਫ. ਸਕੀਮ ਲਾਗੂ ਕਰਨ ਕਿੱਤਾ ਟੈਕਸ ਤੋਂ ਛੂਟ ਦੇਣ ਅਤੇ ਤਰਸ ਆਧਾਰਿਤ ਨੌਕਰੀ ਬਿਨਾਂ ਸ਼ਰਤ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ | ਧਰਨੇ ਦੌਰਾਨ ਡੈਨੀ ਪ੍ਰਧਾਨ, ਰਾਜ ਕੁਮਾਰ, ਰਜੇਸ਼ ਪਾਲਾ, ਪ੍ਰੀਤ ਸੋਨੰੂ, ਰਮਨ ਘਾਰੂ, ਗੁਲਸ਼ਨ ਗਿੱਲ, ਮਹਿੰਦਰ, ਰਾਜ, ਕਾਕੜਾ ਰਾਜਾ, ਅਕਬਰ ਮੋਝਾ, ਸੰਜੇ ਭੱਟੀ, ਰਜੀਤ ਵਾਲਮਿਕ ਭੱਟੀ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਆਮ ਲੋਕਾਂ ਦੀ ਸਰਕਾਰ 'ਚ ਸਫ਼ਾਈ ਕਰਮਚਾਰੀਆਂ ਨੂੰ ਕਿਉ ਦੇਣੇ ਪੈ ਰਹੇ ਹੈ ਧਰਨੇ- ਆਸ਼ੂ ਬੰਗੜ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।