ਜ਼ੀਰਾ, 7 ਮਈ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਹੀਆਂਵਾਲਾ ਕਲਾ ਵਿਖੇ ਸਥਿਤ ਪੀ.ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਾ ਵਿਖੇ ਤਿੰਨ ਰੋਜ਼ਾ ਕਲਸਟਰ ਲੈਵਲ ਸ਼ਤਰੰਜ ਟੂਰਨਾਮੈਂਟ ਪੰਜਾਬ ਕਲਸਟਰ-2 ਸ਼ੁਰੂ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸਕੂਲ ਪਿ੍ੰਸੀਪਲ ਸਵਰਨਜੀਤ ਕੌਰ ਨਿੱਜਰ ਵਲੋਂ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ-2 ਪੰਜਾਬ ਕਲਸਟਰ ਦੇ 10 ਸਕੂਲ ਭਾਗ ਲੈ ਰਹੇ ਹਨ | ਜਿਨ੍ਹਾਂ ਵਿਚ ਜਲੰਧਰ, ਗੁਰਦਾਸਪੁਰ ਪਠਾਨਕੋਟ, ਤਰਨਤਾਰਨ, ਕਪੂਰਥਲਾ, ਭੀਲੋਵਾਲ ਅੰਮਿ੍ਤਸਰ, ਹੁਸ਼ਿਆਰਪੁਰ, ਤਰਨਤਾਰਨ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਅੰਡਰ 14, 17, 19 ਵਰਗ ਵਿਚ ਕੁੱਲ 53 ਦੇ ਕਰੀਬ ਵਿਦਿਆਰਥੀ ਭਾਗ ਲੈ ਰਹੇ ਹਨ | ਇਹ ਟੂਰਨਾਮੈਂਟ ਲੀਗ ਦੇ ਅਧਾਰ 'ਤੇ ਖੇਡਿਆ ਜਾਵੇਗਾ | ਇਸ ਟੂਰਨਾਮੈਂਟ ਦਾ ਸੰਚਾਲਨ ਕਰਨ ਲਈ ਦਿਨੇਸ਼ ਗੇਰਾ ਅਤੇ ਸ਼ਿਲਪਾ ਮੈਡਮ ਵਿਸ਼ੇਸ਼ ਤੌਰ 'ਤੇ ਜਲੰਧਰ ਤੋਂ ਭਾਗ ਲੈ ਰਹੇ ਹਨ | ਇਸ ਮੌਕੇ ਵਾਈਸ ਪਿ੍ੰਸੀਪਲ ਸੁਨੀਲ ਕੁਮਾਰ ਡੋਗਰਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ 'ਚ ਰਾਜ ਕੁਮਾਰ, ਰਕੇਸ਼ ਗਰਗ, ਸ੍ਰੀਮਤੀ ਕਮਲਪ੍ਰੀਤ ਕੌਰ, ਉਰਮਿਲਾ, ਖੇਮਰਾਜ, ਮੱਖਣ ਸਿੰਘ, ਸਰਤਾ, ਗੁਰਪ੍ਰੀਤ ਸਿੰਘ, ਪੂਜਾ ਕੁਮਾਰੀ, ਸਲਵਿੰਦਰ ਕੌਰ, ਜਸਵਿੰਦਰਜੀਤ ਕੌਰ, ਪਵਨ ਕੁਮਾਰ ਆਦਿ ਸਕੂਲ ਸਟਾਫ ਤੋਂ ਇਲਾਵਾ ਚਰਨਬੀਰ ਸਿੰਘ ਡੀ.ਪੀ ਆਦਿ ਹਾਜ਼ਰ ਸਨ |