16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੱਕੀ ਦੀ ਕਾਸ਼ਤ ਕਰਕੇ ਆਪਣੀ ਆਮਦਨ 'ਚ ਵਾਧਾ ਕਰ ਰਹੇ ਕਿਸਾਨ

ਅਜੀਤ ਡੈਸਕ 08-05-2026
ਮਮਦੋਟ, 7 ਮਈ (ਸੁਖਦੇਵ ਸਿੰਘ ਸੰਗਮ)-ਭਾਵੇਂ ਸੂਬੇ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਪਸੰਦ ਫ਼ਸਲਾਂ ਝੋਨਾ ਅਤੇ ਕਣਕ ਹੀ ਰਹੀ ਹੈ ਪਰ ਪਿਛਲੇ ਕੁੱਝ ਕੁ ਸਾਲਾਂ ਤੋਂ ਇਨ੍ਹਾਂ ਫ਼ਸਲਾਂ ਅਤੇ ਸਬਜ਼ੀਆਂ ਦੇ ਵਿਚਾਲੇ ਰਾਜ ਦੇ ਬਹੁ-ਗਿਣਤੀ ਇਲਾਕਿਆਂ ਵਿਚ ਕਿਸਾਨਾਂ ਵਲੋਂ ਮੱਕੀ ਦੀ ਕਾਸ਼ਤ ਕਰਕੇ ਆਪਣੀ ਆਮਦਨੀ ਵਿਚ ਵਾਧਾ ਕੀਤਾ ਜਾ ਰਿਹਾ ਹੈ | ਕੁੱਝ ਇਲਾਕਿਆਂ ਕਿਸਾਨ ਕਣਕ ਦੀ ਬਿਜਾਈ ਨਾ ਕਰਕੇ ਆਲੂ ਅਤੇ ਮਟਰਾਂ ਦੀ ਪੈਦਾਵਾਰ ਲੈਣ ਉਪਰੰਤ ਜਾਂ ਫਿਰ ਕਣਕ ਵੱਢਣ ਤੋਂ ਫ਼ੌਰਨ ਬਾਅਦ ਪਕਾਵੀ ਮੱਕੀ ਬੀਜਣ ਲੱਗੇ ਹਨ | ਜੋ, ਪਸ਼ੂਆਂ ਲਈ ਅਚਾਰ ਬਣਾਉਣ ਜਾਂ ਪੱਕਣ ਉਪਰੰਤ ਫੀਡ ਜਾਂ ਆਨੇ ਲਈ ਵਰਤੀ | ਕਿਸਾਨਾਂ ਨੇ ਦੱਸਿਆਂ ਕਿ ਮੱਕੀ ਦੀ ਬਿਜਾਈ ਤੋਂ ਲੈ ਕੇ ਖਾਦ, ਸਪਰੇਅ ਸਮੇਤ ਬੀਜ 'ਤੇ ਖਰਚਾ ਆਉਂਦਾ ਹੈ, ਜਦੋਂ ਕਿ ਪਸ਼ੂਆਂ ਦੇ ਅਚਾਰ ਬੁਣਾਉਣ ਲਈ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਇਕ ਖੇਤ ਵਿਚ ਖੜ੍ਹੀ ਮੱਕੀ ਵੇਚੀ ਜਾਂਦੀ ਹੈ ਅਤੇ ਜੇਕਰ ਇਸ ਨੂੰ ਪਕਾਉਣ ਉਪਰੰਤ ਮੰਡੀ ਵਿਚ ਵੇਚਿਆ ਜਾਵੇ ਤਾਂ ਲਗਭਗ-70 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਆਮਦਨੀ ਹੋ ਜਾਂਦੀ ਹੈ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਕਾਵੀਂ ਮੱਕੀ ਦਾ ਝਾੜ ਇਕ ਏਕੜ ਵਿਚੋਂ 50 ਕੁਇੰਟਲ ਦੇ ਕਰੀਬ ਹੋ ਜਾਂਦਾ ਹੈ | ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਮੱਕੀ ਦੀ ਕਾਸ਼ਤ ਕਰਨ ਵਾਲੇ ਕੁੱਝ ਕਿਸਾਨਾਂ ਨੇ ਸਰਕਾਰਾਂ 'ਤੇ ਗਿਲਾ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਦੁਆਰਾ ਮੱਕੀ ਦੀ ਫ਼ਸਲ ਲਈ 2400 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੋਇਆ ਹੈ ਪਰ ਰਾਜ ਦੀ ਇਕ ਏਜੰਸੀ ਵਲੋਂ ਇਸ ਦੀ ਨਾ­-ਮਾਤਰ ਖ਼ਰੀਦ ਹੀ ਕੀਤੀ ਜਾਂਦੀ ਹੈ | ਜਿਸ ਦੇ ਚੱਲਦੇ ਉਹ ਵਪਾਰੀਆਂ ਅਤੇ ਨਿੱਜੀ ਮਿੱਲ ਮਾਲਕਾਂ ਨੂੰ ਉਨ੍ਹਾਂ ਦੀ ਮਨਮਰਜ਼ੀ ਦੇ ਭਾਅ ਹੇਠ ਆਪਣੀ ਫ਼ਸਲ ਵੇਚਣ ਲਈ ਮਜਬੂਰ ਹੁੰਦੇ ਹਨ | ਕਿਸਾਨਾਂ ਅਨੁਸਾਰ ਮੱਕੀ ਦੀ ਕਟਾਈ ਤੋਂ ਬਾਅਦ ਤੀਜੀ ਫ਼ਸਲ ਲੈਣ ਲਈ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਵੀ ਕੀਤੀ ਜਾਂਦੀ ਹੈ | ਖੇਤੀਬਾੜੀ ਵਿਭਾਗ ਦੀ ਏਕੜ ਵਿਚ ਮੱਕੀ ਦੀ ਕਾਸ਼ਤ ਕੀਤੀ ਗਈ ਹੈ |
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ 4 ਦਿਨਾਂ ਲਈ ਕੰਮਕਾਜ ਠੱਪ ਕੀਤਾ ਅਗਲੀ ਖ਼ਬਰ ਸੀ.ਐੱਸ ਵਲੋਂ ਵਿਸ਼ਵਾਸ ਮਿਲਣ 'ਤੇ ਅੱਜ ਦੀ ਰੋਸ ਰੈਲੀ ਮੁਲਤਵੀ- ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।