ਫ਼ਿਰੋਜ਼ਪੁਰ, 7 ਮਈ (ਕੁਲਬੀਰ ਸਿੰਘ ਸੋਢੀ)-ਬੀਤੇ ਕੁੱਝ ਦਿਨ ਪਹਿਲਾਂ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਜਥੇਬੰਦੀ ਦੇ ਆਗੂਆਂ ਵਲੋਂ ਐਲਾਨ ਕੀਤਾ ਗਿਆ ਸੀ ਕਿ ਮੰਗਾਂ ਦੀ ਪੂਰਤੀ ਸਬੰਧੀ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਜੇਕਰ ਮੰਗਾਂ ਦੀ ਪੂਰਤੀ ਨਾ ਹੋਈ ਤਾਂ 8 ਮਈ ਨੂੰ ਸਿਵਲ ਸਰਜਨ ਫ਼ਿਰੋਜ਼ਪੁਰ ਖ਼ਿਲਾਫ਼ ਰੋਸ ਰੈਲੀ ਕੀਤੀ ਜਾਵੇਗੀ | ਜਥੇਬੰਦੀ ਦੇ ਸੀਨੀਅਰ ਆਗੂ ਰਮਨ ਕੁਮਾਰ ਅੰਤਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਰੋਸ ਰੈਲੀ ਦੇ ਨੋਟਿਸ ਸਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਵਲੋਂ ਜਥੇਬੰਦੀ ਨਾਲ ਗੱਲਬਾਤ ਕੀਤੀ ਗਈ ਅਤੇ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਕਰਕੇ ਅੱਜ 8 ਮਈ ਨੂੰ ਕੀਤੀ ਜਾਣ ਵਾਲੀ ਰੋਸ ਰੈਲੀ ਮੁਲਤਵੀ ਕਰ ਦਿੱਤੀ ਹੈ | ਮੀਟਿੰਗ ਵਿਚ ਏ.ਸੀ.ਐੱਸ ਡਾ. ਸੁਸ਼ਮਾ, ਸੁਪਰਡੈਂਟ ਪਰਮਵੀਰ ਮੌਂਗਾ, ਵਿਕਾਸ ਕਾਲੜਾ ਅਤੇ ਜਥੇਬੰਦੀ ਵਲੋਂ ਰਵਿੰਦਰ ਲੂਥਰਾ, ਰਾਕੇਸ਼ ਗਿੱਲ, ਰਾਜ ਕੁਮਾਰ ਕੁੱਕੜ, ਗੁਰਪ੍ਰੀਤ ਸਿੰਘ ਪੁਰੀ, ਮਨੋਜ ਗਰੋਵਰ, ਅਰੁਣ ਕੁਮਾਰ, ਅੰਕੁਸ਼ ਭੰਡਾਰੀ, ਮਾਲਾ ਰਾਣੀ ਆਦਿ ਸਾਥੀ ਹਾਜ਼ਰ ਸਨ |