ਮਮਦੋਟ, 7 ਮਈ (ਸੁਖਦੇਵ ਸਿੰਘ ਸੰਗਮ)-ਪੰਜਾਬ ਪਾਵਰ ਕਾਮ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੀ ਮਹੀਨਾਵਾਰ ਮੀਟਿੰਗ ਸਬ-ਡਵੀਜ਼ਨ ਦੇ ਪ੍ਰਧਾਨ ਚਰਨਜੀਤ ਮੈਣੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਕਾਰਜਕਾਰੀ ਮੈਂਬਰ ਗੁਰਦੇਵ ਸਿੰਘ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਮੁਲਾਜ਼ਮਾਂ ਦੀਆਂ ਜਬਰੀ ਕੀਤੀਆਂ ਜਾਣ ਵਾਲੀਆਂ ਬਦਲੀਆਂ ਦੀ ਨਿੰਦਾ ਕਰਦੇ ਹੋਏ ਬਦਲੀਆਂ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ | ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦਾ ਬਣਦਾ ਡੀ.ਏ ਜਾਰੀ ਕੀਤਾ ਜਾਵੇ ਅਤੇ ਆਪਣੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ 20 ਜੁਲਾਈ 2020 ਤੋਂ ਬਾਅਦ ਪਾਵਰ ਕਾਮ ਵਿਚ ਭਰਤੀ ਹੋਏ ਕਰਮਚਾਰੀਆਂ ਲਈ ਪੰਜਾਬ ਦਾ 6ਵਾਂ ਪੇ-ਸਕੇਲ ਲਾਗੂ ਕਰਨ, 267/11 ਅਤੇ 281/13 ਵਿਚ ਭਰਤੀ ਲਾਈਨਮੈਨਾਂ ਦੇ ਪਰਖ ਕਾਲ ਨੂੰ ਰੈਗੂਲਰ ਸਮੇਂ ਵਿਚ ਜੋੜਨ, ਨਵੇਂ ਸਹਾਇਕ ਲਾਈਨਮੈਨਾਂ ਨੂੰ ਨੇੜਲੇ ਖਾਲੀ ਸਟੇਸ਼ਨਾਂ ਤੇ ਤਾਇਨਾਤ ਕਰਨ, 289/16 ਵਾਲੇ ਲਾਈਨਮੈਨ ਮੁਲਾਜ਼ਮਾਂ ਨੂੰ ਜੇ.ਈ ਦੀ ਤਰੱਕੀ ਦਾ ਸਮਾਂ ਨਿਸ਼ਚਿਤ ਕਰਨ, ਫ਼ੀਲਡ ਵਿੱਚ ਕੰਮ ਕਰਦੇ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਨੂੰ ਪ੍ਰਤੀ ਮਹੀਨਾ 60 ਲੀਟਰ ਪੈਟਰੋਲ ਭੱਤਾ ਦੇਣ, ਮੁਲਾਜ਼ਮਾਂ ਦਾ ਰਿਸਕ ਭੱਤਾ ਵਧਾਉਣ ਅਤੇ ਕੱਚੇ ਕਾਮਿਆਂ ਨੂੰ ਪੱਕਾ ਕੀਤੇ ਜਾਣ ਆਦਿ ਦੀਆਂ ਮੰਗਾਂ ਪਹਿਲ ਦੇ ਅਧਾਰ 'ਤੇ ਮੰਨੀਆਂ ਜਾਣ | ਇਸ ਮੌਕੇ ਸੁਰਜੀਤ ਸਿੰਘ ਜੇ.ਈ, ਗੁਰਦੀਪ ਸਿੰਘ ਲਾਈਨਮੈਨ, ਗੁਰਜੀਤ ਸਿੰਘ, ਅਮਨਦੀਪ ਕੌਰ, ਪਿ੍ਅੰਕਾ ਰਾਣੀ ਵੱਲੋਂ ਜਥੇਬੰਦੀ ਵਿਚ ਸ਼ਾਮਲ ਹੋਣ ਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ | ਮੀਟਿੰਗ ਵਿਚ ਖ਼ਜ਼ਾਨਚੀ ਬਲਜੀਤ ਸਿੰਘ, ਮੀਤ ਪ੍ਰਧਾਨ ਰਵਿੰਦਰ ਲਾਡੀ, ਸਕੱਤਰ ਕਮਲਜੀਤ ਸੋਈ, ਸੁਰਜੀਤ ਸਿੰਘ ਘੋੜਾ ਚੱਕ, ਕੁਲਵੰਤ ਸਿੰਘ, ਵਿਨੋਦ ਚੌਧਰੀ, ਓਮ ਪ੍ਰਕਾਸ਼, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਅਮਰੀਕ ਸਿੰਘ, ਰਵਿੰਦਰ ਬੇਦੀ, ਸੰਦੀਪ ਕੁਮਾਰ, ਅੰਗਰੇਜ਼ ਸਿੰਘ, ਗੁਰਜੰਟ ਸਿੰਘ, ਅਸ਼ੋਕ ਕੁਮਾਰ, ਪਿ੍ੰਸ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ |