ਕੁਲਗੜ੍ਹੀ 7 ਮਈ (ਸੁਖਜਿੰਦਰ ਸਿੰਘ ਸੰਧੂ)-ਅੱਜ ਪੰਜਾਬ ਭਰ ਵਿਚ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਸੂਬਾ ਸਰਕਾਰ ਵਲੋਂ ਪਿਛਲੇ ਦਿਨੀਂ ਬਣਾਈ ਕਮੇਟੀ ਵਲੋਂ ਵਧਾਏ ਗਏ ਹੱਦ-ਕਰਜ਼ੇ (ਐਮ.ਸੀ.ਐਲ.) ਲਾਗੂ ਨਾ ਕਰਨ ਅਤੇ ਉਨ੍ਹਾਂ ਨੂੰ ਵਾਪਸ ਲੈਣ ਦੇ ਰੋਸ ਵਜੋਂ ਅੱਜ ਤੋਂ 10 ਮਈ ਤੱਕ 4 ਦਿਨਾਂ ਹੜਤਾਲ ਸ਼ੁਰੂ ਕਰ ਦਿੱਤੀ ਹੈ¢ ਇਹ ਹੜਤਾਲ ਸੂਬਾ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੱਦੇ 'ਤੇ ਕੀਤੀ ਗਈ ਹੈ¢ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜਥੇਬੰਦੀ ਦੇ ਆਗੂਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਹਿਕਾਰੀ ਬੈਂਕ ਸ਼ਾਖਾ, ਸਾਦੇ ਹਾਸ਼ਮ, ਅਤੇ ਸਹਿਕਾਰੀ ਬੈਂਕ ਸ਼ਾਖਾ, ਲੋਹਗੜ੍ਹ (ਕੁਲਗੜ੍ਹੀ), ਦੇ ਬਾਹਰ ਧਰਨਾ ਲਗਾ ਕੇ ਸਮੁੱਚੀਆਂ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ¢ ਇਸ ਦÏਰਾਨ ਸਹਿਕਾਰੀ ਸਭਾਵਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ¢ ਇਸ ਰੋਸ ਧਰਨੇ ਵਿਚ ਕਿਸਾਨ ਆਗੂਆਂ ਨੇ ਵੀ ਸਾਥ ਦਿੱਤਾ¢ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਨੂੰ ਪਾਲਨ ਲਈ ਆ ਰਹੀ ਲਾਗਤ ਨੂੰ ਵੇਖਦੇ ਹੋਏ ਜਲਦ ਵਧੇ ਹੋਏ ਹੱਦ-ਕਰਜ਼ੇ ਅਨੁਸਾਰ ਪੈਸੇ ਦਿੱਤੇ ਜਾਣ, ਤਾਂ ਜੋ ਕਿਸਾਨ ਫ਼ਸਲਾਂ ਨੂੰ ਸਹੀ ਤਰੀਕੇ ਨਾਲ ਸੰਭਾਲ ਸਕਣ¢ ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ, ਪੰਜਾਬ, ਦੇ ਆਗੂਆਂ ਦੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ 15 ਮਈ ਤੱਕ ਨਵਾਂ ਹੱਦ-ਕਰਜ਼ਾ ਦੁਬਾਰਾ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ¢ ਹੜਤਾਲ ਖ਼ਤਮ ਹੋਵੇਗੀ ਜਾਂ ਜਾਰੀ ਰਹੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ |