16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅੱਤ ਦੀ ਗਰਮੀ ਤੋਂ ਰਾਹਤ ਲਈ ਭਾਰਤ ਵਿਕਾਸ ਪਰਿਸ਼ਦ ਵਲੋਂ ਠੰਢੇ ਪਾਣੀ ਦੀ ਸੇਵਾ ਸ਼ੁਰੂ

ਅਜੀਤ ਡੈਸਕ 08-05-2026
ਗੁਰੂਹਰਸਹਾਏ, 7 ਮਈ(ਕਪਿਲ ਕੰਧਾਰੀ)—ਇਲਾਕੇ ਵਿਚ ਪੈ ਰਹੀ ਅੱਤ ਦੀ ਗਰਮੀ ਅਤੇ ਵਧਦੇ ਤਾਪਮਾਨ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਲੋਕ ਭਲਾਈ ਲਈ ਇਕ ਸਰਾਹਣਯੋਗ ਉਪਰਾਲਾ ਕੀਤਾ ਗਿਆ ਹੈ | ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦੇ ਮੰਤਵ ਨਾਲ ਸ਼ਾਖਾ ਵਲੋਂ ਠੰਢੇ ਪਾਣੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਸ਼ਾਖਾ ਦੇ ਪ੍ਰਧਾਨ ਬੂੜ ਚੰਦ ਬਿੰਦਰਾ ਦੀ ਅਗਵਾਈ ਹੇਠ ਸ਼ਾਖਾ ਮੈਂਬਰ ਵਿਪਨ ਲੋਟਾ ਵਲੋਂ ਆਪਣੀ ਮਾਤਾ ਸਵਰਗਵਾਸੀ ਰਾਜ ਰਾਣੀ ਦੀ ਪਵਿੱਤਰ ਯਾਦ ਵਿਚ ਇਕ ਵਿਸ਼ੇਸ਼ ਰਿਕਸ਼ਾ ਤਿਆਰ ਕਰਵਾਇਆ ਗਿਆ ਹੈ | ਇਹ ਰਿਕਸ਼ਾ ਹਰ ਰੋਜ਼ ਸਵੇਰੇ ਸ਼ਹਿਰ ਦੇ ਬੱਤੀਆਂ ਵਾਲੇ ਚੌਂਕ ਵਿਚ ਖੜ੍ਹਾ ਕੀਤਾ ਜਾਵੇਗਾ | ਜਿੱਥੇ ਰਾਹਗੀਰਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਠੰਡਾ ਅਤੇ ਸਾਫ਼ ਪਾਣੀ ਪਿਲਾਇਆ ਜਾਵੇਗਾ | ਇਸ ਮੌਕੇ ਸ਼ਾਖਾ ਪ੍ਰਧਾਨ ਬੂੜ ਚੰਦ ਬਿੰਦਰਾ, ਸੈਕਟਰੀ ਮਦਨ ਮੋਹਨ ਕੰਧਾਰੀ, ਕੋਮਲ ਸ਼ਰਮਾ, ਸਰਪ੍ਰਸਤ ਪਵਨ ਕੰਧਾਰੀ, ਮਨੋਜ ਛਾਬੜਾ, ਰਵੀ ਗੁਪਤਾ, ਰਾਜੀਵ ਨਰੂਲਾ, ਨਰੇਸ਼ ਮੋਂਗਾ, ਵਿਪਨ ਲੋਟਾ ਨੇ ਦੱਸਿਆ ਕਿ ਭਿਆਨਕ ਗਰਮੀ ਦੇ ਦਿਨਾਂ ਵਿਚ ਪਿਆਸੇ ਲੋਕਾਂ ਨੂੰ ਠੰਡਾ ਪਾਣੀ ਪਿਲਾਉਣਾ ਇਕ ਵੱਡੀ ਮਨੁੱਖਤਾ ਦੀ ਸੇਵਾ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਵਿਚ ਅੱਗੇ ਰਹੀ ਹੈ |
ਪਿਛਲੀ ਖ਼ਬਰ ਐਮਬਰੋਜ਼ੀਅਲ ਸਕੂਲ ਜ਼ੀਰਾ 'ਚ ਤਿੰਨ ਰੋਜ਼ਾ ਕਿਤਾਬ ਮੇਲਾ ਲਗਾਇਆ ਅਗਲੀ ਖ਼ਬਰ ਬੀ.ਸੀ.ਕਮਿਸ਼ਨ ਦੇ ਚੇਅਰਮੈਨ ਮਲਕੀਤ ਥਿੰਦ ਦਾ ਮਮਦੋਟ ਦੌਰਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।