16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਤੇਜ਼ ਹਨੇਰੀ ਨਾਲ ਸ਼ੈਲਰ ਦੀ ਚਿਮਨੀ ਡਿੱਗੀ, ਵੱਡਾ ਹਾਦਸਾ ਟਲਿਆ

ਅਜੀਤ ਡੈਸਕ 08-05-2026
ਕੁੱਲਗੜ੍ਹੀ, 7 ਮਈ (ਸੁਖਜਿੰਦਰ ਸਿੰਘ ਸੰਧੂ)-ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ ਫੋਕਲ ਪੁਆਇੰਟ, ਸਾਦੇ ਹਾਸ਼ਮ, ਸਥਿਤ ਮੈਸ. ਜੋਸਨ ਗ੍ਰੇਨ ਪ੍ਰਾਈਵੇਟ ਲਿਮਟਿਡ ਸ਼ੈਲਰ ਦਾ ਕਾਫ਼ੀ ਨੁਕਸਾਨ ਹੋ ਗਿਆ¢ ਸ਼ੈਲਰ ਦੇ ਮਾਲਕ ਰਣਜੀਤ ਸਿੰਘ ਜੋਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਹਨੇਰੀ ਦੀ ਲਪੇਟ ਵਿਚ ਆ ਕੇ ਸ਼ੈਲਰ ਵਿਚ ਲੱਗੀ ਤਕਰੀਬਨ 80 ਫੁੱਟ ਉੱਚੀ ਚਿਮਨੀ ਅਚਾਨਕ ਢਹਿ ਗਈ, ਜਿਸ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ ¢ ਉਸ ਸਮੇਂ ਸ਼ੈਲਰ 'ਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਸਮੇਂ ਸਿਰ ਭੱਜ ਕੇ ਆਪਣੀ ਜਾਨ ਬਚਾਈ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ | ਪਰ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ¢ ਤੇਜ਼ ਹਵਾਵਾਂ ਨੇ ਇਲਾਕੇ ਦੀਆਂ ਕਈ ਹੋਰ ਥਾਵਾਂ 'ਤੇ ਵੀ ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਸ਼ੈੱਡਾਂ ਆਦਿ ਨੂੰ ਨੁਕਸਾਨ ਪਹੁੰਚਾਇਆ ਹੈ |
ਪਿਛਲੀ ਖ਼ਬਰ 5 ਗਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਤਲਵੰਡੀ ਭਾਈ ਦੀ ਅਨਾਜ ਮੰਡੀ 'ਚ ਮਜ਼ਦੂਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।