16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਭੀਮ ਰਾਓ ਅੰਬੇਦਡਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 15-04-2026
ਮੁੱਦਕੀ, 14 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਗ਼ਰੀਬਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਰਥ ਸ਼ਾਸਤਰੀ, ਕਾਨੂੰਨ ਦੇ ਮਾਹਿਰ ਲੇਖਕ, ਸਮਾਜ ਸੁਧਾਰਕ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦਾ 135ਵਾਂ ਜਨਮ ਦਿਨ ਡਾ. ਭੀਮ ਰਾਓ ਅੰਬੇਡਕਰ ਕਲੱਬ ਪਿੰਡ ਗਿੱਲ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਡਾ. ਭੀਮ ਰਾਓ ਅੰਬੇਦਕਰ ਕਲੱਬ ਵਲੋਂ ਡਾ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਦੀਆਂ ਤੋਂ ਲਤਾੜੇ ਦਲਿਤ ਅਤੇ ਸ਼ੋਸ਼ਿਤ ਵਰਗ ਨੂੰ ਉੱਪਰ ਚੁੱਕਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ਅਤੇ ਪੈਰਾਂ ਦੀ ਜੁੱਤੀ ਸਮਝੀ ਜਾਂਦੀ ਭਾਰਤੀ ਔਰਤ ਨੂੰ ਬਰਾਬਰੀ ਦੇ ਹੱਕ ਲੈ ਕੇ ਦਿੱਤੇ | ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਦੇ ਯਤਨਾਂ ਸਦਕਾ ਹੀ ਹਰ ਵਰਗ ਸਮਾਜ ਵਿਚ ਬਰਾਬਰੀ ਦੇ ਹੱਕ ਲੈ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਬਾਬਾ ਅੰਬੇਦਕਰ ਦੇ ਜੀਵਨ ਤੋਂ ਸੇਧ ਲੈ ਕੇ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਗਤਾਂ ਲਈ ਚਾਹ ਅਤੇ ਭੁਜੀਆ ਬਦਾਨਾ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਗੁਰਸੇਵਕ ਸਿੰਘ ਭੱਟੀ, ਗੁਰਨੈਬ ਸਿੰਘ ਰਿੰਕੂ, ਸੋਨੂੰ ਹੇਅਰ ਡਰੈਸਰ, ਜਗਸੀਰ ਫ਼ੌਜੀ, ਤੋਤਾ ਭੱਟੀ, ਸੁੱਖਾ ਸਰਪੰਚ, ਜੱਗਾ ਸਿੰਘ, ਬੱਗਾ ਸਿੰਘ, ਸ਼ੀਰਾ ਪੇਂਟਰ, ਹਰਵਿੰਦਰ ਪੇਂਟਰ, ਜੀਵਨ ਪੇਂਟਰ, ਭੇਜਾ ਪੇਂਟਰ, ਹਰਭਗਵਾਨ ਡਿਪੂ ਵਾਲਾ, ਵੀਰੂ ਪ੍ਰਧਾਨ, ਲਖਵੀਰ ਸਿੰਘ, ਸਤਨਾਮ ਸਿੰਘ, ਹਾਕਮ ਸਿੰਘ ਪੰਛੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਰੀਦ ਏਜੰਸੀਆਂ ਦੀ ਹੜਤਾਲ ਕਾਰਨ ਮੰਡੀਆਂ 'ਚ ਰੁਲਣ ਲੱਗੇ ਕਿਸਾਨ : ਉਸਮਾਨ ਵਾਲਾ, ਗਿੱਲ ਅਗਲੀ ਖ਼ਬਰ ਬਿਜਲੀ ਦਾ ਮੀਟਰ ਗੁੰਮ ਕਰਨ ਸੰਬੰਧੀ ਦਰਜ ਐੱਫ.ਆਈ.ਆਰ. ਵਿਚ ਪੁਲਿਸ ਨੂੰ ਧਾਰਾਵਾਂ 'ਚ ਵਾਧਾ ਕਰਨ ਦੀ ਹਦਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।