16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਖ਼ਰੀਦ ਏਜੰਸੀਆਂ ਦੀ ਹੜਤਾਲ ਕਾਰਨ ਮੰਡੀਆਂ 'ਚ ਰੁਲਣ ਲੱਗੇ ਕਿਸਾਨ : ਉਸਮਾਨ ਵਾਲਾ, ਗਿੱਲ

ਅਜੀਤ ਡੈਸਕ 15-04-2026
ਮੱਲਾਂਵਾਲਾ,14 ਅਪ੍ਰੈਲ( ਜੋਸਨ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨ ਵਾਲਾ ਅਤੇ ਦਿਲਬਾਗ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਨੇ ਐੱਫ.ਸੀ.ਆਈ ਇੰਸਪੈਕਟਰਾਂ ਦੀ ਹੜਤਾਲ 'ਤੇ ਕੜੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਹਰ ਸਾਲ ਹਾੜੀ ਜਾਂ ਸਾਉਣੀ ਦੀ ਫਸਲ ਮੰਡੀਆਂ ਵਿਚ ਆਉਂਦੇ ਹੀ ਇੰਸਪੈਕਟਰ ਹੜਤਾਲ 'ਤੇ ਚਲੇ ਜਾਂਦੇ ਹਨ ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ | ਆਗੂਆਂ ਨੇ ਕਿਹਾ ਕਿ ਕਿਸਾਨ ਛੇ ਮਹੀਨੇ ਮਿਹਨਤ ਕਰਕੇ ਫਸਲ ਤਿਆਰ ਕਰਦਾ ਹੈ, ਪਰ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਰੁਕਣ ਕਾਰਨ ਉਸ ਦੀ ਫਸਲ ਖੁੱਲੇ੍ਹ ਅਸਮਾਨ ਹੇਠ ਪਈ ਰਹਿੰਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਮਾਮਲਾ ਮਿਲੀਭੁਗਤ ਦਾ ਨਤੀਜਾ ਲੱਗਦਾ ਹੈ, ਜਿੱਥੇ ਅੰਨਦਾਤੇ ਦੀ ਲੁੱਟ ਹੋ ਰਹੀ ਹੈ | ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਨੂੰ ਘੱਟ ਭਾਅ 'ਤੇ ਨਾ ਵੇਚਣ ਅਤੇ ਮਿਥੇ ਹੋਏ ਸਰਕਾਰੀ ਭਾਅ 'ਤੇ ਹੀ ਵਿੱਕਰੀ ਕਰਨ ਲਈ ਡਟੇ ਰਹਿਣ |
ਪਿਛਲੀ ਖ਼ਬਰ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਸਹੀ ਤਰੀਕੇ ਨਾਲ ਕਰਵਾਏ-ਫੁਰਮਾਨ ਸਿੰਘ ਸੰਧੂ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਦਡਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।