16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਿਜਲੀ ਦਾ ਮੀਟਰ ਗੁੰਮ ਕਰਨ ਸੰਬੰਧੀ ਦਰਜ ਐੱਫ.ਆਈ.ਆਰ. ਵਿਚ ਪੁਲਿਸ ਨੂੰ ਧਾਰਾਵਾਂ 'ਚ ਵਾਧਾ ਕਰਨ ਦੀ ਹਦਾਇਤ

ਅਜੀਤ ਡੈਸਕ 15-04-2026
ਜ਼ੀਰਾ,14 ਅਪ੍ਰੈਲ(ਰਜਨੀਸ਼ ਕਥੂਰੀਆ)- ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਵਲੋਂ ਬਿਜਲੀ ਦਾ ਮੀਟਰ ਗੁੰਮ ਕਰਨ ਸਬੰਧੀ ਇਕ ਵਿਅਕਤੀ ਦੇ ਖ਼ਿਲਾਫ਼ 6 ਅਪ੍ਰੈਲ 2026 ਨੂੰ ਦਰਜ ਐੱਫ.ਆਈ.ਆਰ. ਵਿਚ ਧਰਾਵਾਂ ਦਾ ਵਾਧਾ ਕਰਨ ਦੀ ਹਦਾਇਤ ਕੀਤੀ ਹੈ | ਜਾਣਕਾਰੀ ਦਿੰਦਿਆਂ ਮੁੱਦਈ ਅਜਮੇਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਸੰਤੂਵਾਲਾ, (ਜ਼ੀਰਾ) ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜ਼ੀਰਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਰਾਮ ਰਛਪਾਲ ਸਿੰਘ ਗਿੱਲ ਪੁੱਤਰ ਮਨਜੀਤ ਸਿੰਘ ਵਾਸੀ ਮੱਲਾਂਵਾਲਾ ਰੋਡ ਜ਼ੀਰਾ ਦੇ ਖ਼ਿਲਾਫ਼ ਬਿਜਲੀ ਦਾ ਮੀਟਰ ਗੁੰਮ ਕਰਨ ਸਬੰਧੀ 303(2) ਬੀ.ਐਨ.ਐਸ. ਦੇ ਤਹਿਤ ਇੱਕ ਐੱਫ.ਆਈ.ਆਰ. ਨੰਬਰ 60 ਮਿਤੀ 6 ਅਪ੍ਰੈਲ 2026 ਨੂੰ ਦਰਜ ਕੀਤੀ ਹੈ | ਮੁੱਦਈ ਅਜਮੇਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਸਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਨੰਬਰ ਸੀ.ਆਰ. ਐਮ.-ਐਮ.12693-2026 ਪਾਈ ਸੀ | ਜਿਸ ਦੇ ਤਹਿਤ ਮਾਣਯੋਗ ਅਦਾਲਤ ਨੇ ਜ਼ੀਰਾ ਪੁਲਿਸ ਵਲੋਂ ਉਕਤ ਵਿਅਕਤੀ ਦੇ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਜੋੜੀਆਂ ਗਈਆਂ ਧਾਰਾਵਾਂ ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਪਟੀਸ਼ਨ ਦਾ ਮਿਤੀ 09.04.2026 ਨੂੰ ਨਿਪਟਾਰਾ ਕਰਦਿਆਂ ਸਬੰਧਿਤ ਪੁਲਿਸ ਅਥਾਰਿਟੀ ਨੂੰ ਮੌਜੂਦਾ ਐੱਫ. ਆਈ. ਆਰ. ਵਿਚ ਸਿਰਫ਼ ਧਾਰਾ 303(2) ਬੀ.ਐਨ.ਐਸ.ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਹਾਲਾਂਕਿ ਤੱਥ ਸਪਸ਼ਟ ਤੌਰ 'ਤੇ ਪੀ.ਐਸ.ਪੀ.ਸੀ.ਐਲ. ਨਾਲ ਸਬੰਧਤ ਧੋਖਾਧੜੀ, ਗ਼ਲਤ ਪੇਸ਼ਕਾਰੀ ਅਤੇ ਅਧਿਕਾਰਤ ਰਿਕਾਰਡਾਂ ਵਿਚ ਹੇਰਾਫੇਰੀ ਵਰਗੇ ਗੰਭੀਰ ਅਪਰਾਧਾਂ ਦਾ ਖ਼ੁਲਾਸਾ ਕਰਦੇ ਹਨ | ਜਿਨ੍ਹਾਂ ਨੂੰ ਸਹੀ ਢੰਗ ਨਾਲ ਸ਼ਾਮਲ ਨਹੀਂ ਕੀਤਾ ਗਿਆ ਅਤੇ ਬਿਜਲੀ ਵਿਭਾਗ ਪ੍ਰਣਾਲੀ ਦੀ ਵੀ ਦੁਰਵਰਤੋਂ ਕੀਤੀ ਹੈ | ਜਿਸ ਕਰਕੇ ਮੁਲਜ਼ਮ ਜਾਂਚ ਨੂੰ ਪ੍ਰਭਾਵਿਤ ਕਰਕੇ ਇਸ ਦਾ ਲਾਭ ਉਠਾ ਸਕਦਾ ਹੈ | ਮਾਨਯੋਗ ਅਦਾਲਤ ਨੇ ਪੁਲਿਸ ਨੂੰ ਉਕਤ ਦਰਜ ਐੱਫ. ਆਈ. ਆਰ. ਵਿਚ ਧੋਖਾਧੜੀ, ਜਾਅਲਸਾਜ਼ੀ ਅਤੇ ਹੋਰ ਅਪਰਾਧਾਂ ਸਮੇਤ ਲੋੜੀਂਦੀਆਂ ਧਰਾਵਾਂ ਜੋੜਨ ਦੀ ਹਦਾਇਤ ਕਰਦਿਆਂ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ | ਅਜਮੇਰ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਨਕਲ ਡੀ.ਐਸ.ਪੀ.ਦਫਤਰ ਜ਼ੀਰਾ ਵਿਖੇ ਜਮਾ ਕਰਵਾ ਦਿੱਤੀ ਗਈ ਹੈ ਤਾਂ ਜੋ ਪੁਲਿਸ ਵਲੋਂ ਇਨ੍ਹਾਂ ਹੁਕਮਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾ ਸਕੇ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਦਡਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੀਤਾ ਮੰਡੀਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।