ਫਿਰੋਜ਼ਪੁਰ, 1 ਅਪ੍ਰੈਲ (ਗੁਰਿੰਦਰ ਸਿੰਘ)-ਬੱਚਿਆਂ ਦੇ ਸਾਹਿੱਤ, ਕਲਾ ਅਤੇ ਫ਼ੋਟੋਗਰਾਫੀ ਫੈਸਟ (ਸੀ.ਐਲ.ਏ.ਪੀ) ਦਾ ਆਯੋਜਨ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਵਲੋਂ ਵਿਦਿਆਰਥੀਆਂ ਵਿਚ ਲੁਕੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕੀਤਾ ਗਿਆ | ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਕਰਵਾਏ ਗਏ ਇਸ ਰੰਗਾਰੰਗ ਸਮਾਰੋਹ ਵਿਚ ਸੈਂਕੜੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪਿ੍ੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਸਮਾਰੋਹ ਦੌਰਾਨ ਸੋਲੋ ਪੈਟਰੀਓਟਿਕ ਗਾਇਕੀ, ਕਹਾਣੀ ਸੁਣਾਉਣਾ, ਮਾਸਟਰ ਸਟਰੋਕ, ਸਕੈਚਿੰਗ, ਕੈਰੀਕੇਚਰ, ਸ਼ੋਅ ਐਂਡ ਟੇਲ, ਆਨ ਦਿ ਸਪਾਟ ਓਰੇਟਰੀ, ਮਿਕਸਡ ਮੀਡੀਆ, ਬੁੱਕ ਮਾਰਕ ਬਣਾਉਣਾ, ਰੀਸਾਈਕਲਡ ਆਰਟ, ਕੈਲੀਗ੍ਰਾਫੀ ਅਤੇ ਕੋਟ ਆਰਟ ਵਰਗੇ ਕਈ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬਿ੍ਗੇਡੀਅਰ ਬਿਕਰਮ ਸਿੰਘ (ਸੇਵਾਮੁਕਤ), ਸੋਨੀਆ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ, ਉਦਯੋਗਪਤੀ ਸੰਜਨਾ ਮਿੱਤਲ, ਅੰਕਿਤਾ ਸਿੰਘ ਅਤੇ ਪਿ੍ੰਸੀਪਲ ਅਰਾਧਨਾ ਬਾਹਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਦਕਿ ਡਾ. ਸ਼ਿਖਾ ਸੀਕਰੀ, ਡਾ. ਰਿਚਾ ਅਰੋੜਾ, ਅਨੁਜਾ, ਤੇਜਿੰਦਰ ਕੌਰ ਸੋਢੀ, ਪ੍ਰੀਤੀ ਗਰਗ, ਮਲਿਕਾ ਚੱਢਾ, ਡਾ. ਅਚੱਲ, ਸ਼ੈਲੀ ਬਤਰਾ, ਡਾ. ਸ਼ਿਵਾਨੀ ਨਾਰੰਗ ਅਤੇ ਡਾ. ਅਨਮੋਲ ਸੋਢੀ ਸਮੇਤ ਕਈ ਵਿਦਵਾਨਾਂ ਨੇ ਜੱਜ ਵਜੋਂ ਭੂਮਿਕਾ ਨਿਭਾਈ | ਮੁੱਖ ਅਧਿਆਪਕਾ ਰਿਤਿਕਾ ਸੋਨੀ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਇਕ ਮੰਚ ਮੁਹੱਈਆ ਕਰਦਾ ਹੈ ਅਤੇ ਉਨ੍ਹਾਂ ਵਿਚ ਆਤਮਵਿਸ਼ਵਾਸ ਤੇ ਰਚਨਾਤਮਿਕਤਾ ਨੂੰ ਵਧਾਉਂਦਾ ਹੈ | ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਭਾਸ਼ਣ ਮੁਕਾਬਲੇ ਵਿਚ ਹਰਸ਼ੀਲ ਪਹਿਲੇ, ਜ਼ਫਰਨੂਰ ਕੌਰ ਦੂਜੇ ਅਤੇ ਨਾਮਿਆ ਮੋਂਗਾ ਤੀਜੇ ਸਥਾਨ 'ਤੇ ਰਹੇ | ਰੀਸਾਈਕਲ ਆਰਟ ਵਿਚ ਉੱਨਤੀ ਤਿਵਾੜੀ, ਮਨਰਾਜ ਸਿੰਘ ਅਤੇ ਪੀਹੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਕੈਲੀਗ੍ਰਾਫੀ ਵਿਚ ਸਹਿਜਪ੍ਰੀਤ ਕੌਰ ਅਤੇ ਅਨਵੀ ਨੇ ਪਹਿਲੇ ਦੋ ਸਥਾਨ ਪ੍ਰਾਪਤ ਕੀਤੇ | ਇਸੇ ਤਰ੍ਹਾਂ ਸ਼ੋਅ ਐਂਡ ਟੇਲ ਵਿਚ ਧਰੁਵ, ਤਮੰਨਾ ਬਜਾਜ, ਪ੍ਰਣਯ, ਮੰਨਤ ਅਤੇ ਕਿ੍ਸ਼ਨਾ ਨੇ ਉੱਤਮ ਪ੍ਰਦਰਸ਼ਨ ਕੀਤਾ, ਜਦਕਿ ਮਿਕਸਡ ਮੀਡੀਆ ਵਿਚ ਪਿ੍ਯਾਂਸ਼ ਗੁਪਤਾ, ਨਾਇਬ, ਮਿਹਰ ਅਤੇ ਜ਼ਫਰਨੂਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਮਹਿਮਾਨਾਂ ਵਲੋਂ ਇਨਾਮ ਦੇ ਕੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤਾ ਗਿਆ |