ਮੁਦਕੀ, 1 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦੇ ਦਿਹਾਂਤ ਨਾਲ ਸੂਬੇ ਭਰ ਵਿਚ ਗਹਿਰਾ ਦੁੱਖ ਅਤੇ ਸ਼ੋਕ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਰਾਜਨੀਤਿਕ ਅਤੇ ਸਮਾਜਿਕ ਵਰਗਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਲਾਲ ਸਿੰਘ ਇਕ ਤਜਰਬੇਕਾਰ ਅਤੇ ਲੋਕਾਂ ਦੇ ਦੁੱਖ-ਦਰਦ ਨੂੰ ਸਮਝਣ ਵਾਲੇ ਨੇਤਾ ਸਨ | ਉਨ੍ਹਾਂ ਨੇ ਸੂਬੇ ਦੀ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਹਮੇਸ਼ਾ ਲੋਕ ਹਿਤਾਂ ਲਈ ਅੱਗੇ ਰਹੇ | ਇਸ ਦੁੱਖ ਦੀ ਘੜੀ 'ਚ ਕੌਂਸਲਰ ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਤਰਸੇਮ ਸਿੰਘ ਨਵੀਨ, ਗੁਰਮੀਤ ਸਿੰਘ ਮੱਲ੍ਹਾਂ, ਸੋਹਣ ਸਿੰਘ ਗਿੱਲ, ਕਸ਼ਮੀਰ ਸਿੰਘ, ਸੁਖਚੈਨ ਸਿੰਘ ਲੌਂਗੋਦੇਵੀਆ, ਰਸ਼ਪਾਲ ਸਿੰਘ, ਸਵਰਨ ਸਿੰਘ ਰੋਸਾ, ਚਰਨਜੀਤ ਸਿੰਘ, ਕਮਲ ਅਗਰਵਾਲ, ਕਿੱਕਰ ਸਿੰਘ ਸੰਧੂ, ਬਲਜਿੰਦਰ ਸਿੰਘ ਨਿੱਕਾ, ਬਲਵਿੰਦਰ ਸਿੰਘ ਬਿੰਦਾ ਐਮ.ਸੀ., ਸੁਖਚੈਨ ਸਿੰਘ ਖੋਸਾ, ਹਰਦੀਪ ਸਿੰਘ, ਸੁਖਦੀਪ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਨੰਬਰਦਾਰ, ਮਨਤਾਰ ਸਿੰਘ ਐਮ.ਸੀ, ਬਲਵਿੰਦਰ ਸਿੰਘ, ਬਲਵੀਰ ਸਿੰਘ ਰੋਸਾ, ਅਨੋਖ ਸਿੰਘ ਨੰਬਰਦਾਰ, ਵਰਿੰਦਰ ਸਿੰਘ ਐਮ.ਸੀ, ਚੰਦ ਸਿੰਘ, ਨਿਰਮਲ ਸਿੰਘ ਗਿੱਲ, ਜਗਦੇਵ ਸਿੰਘ, ਤੇਜਾ ਸਿੰਘ, ਹਰਦਿਆਲ ਸਿੰਘ ਐਮ.ਸੀ, ਗੁਰਦਿਆਲ ਸਿੰਘ ਚਾਚਨ, ਲਖਵੀਰ ਸਿੰਘ ਲੱਖਾ ਐਮ.ਸੀ., ਕਾਬਲ ਸਿੰਘ ਭੁੱਲਰ, ਜਸਵਿੰਦਰ ਸਿੰਘ ਪੱਪੂ, ਸੁਰਜੀਤ ਸਿੰਘ ਦੇਬੀ, ਰਣਧੀਰ ਸਿੰਘ ਧੀਰਾ, ਸੁਖਦੀਪ ਸਿੰਘ ਨੰਬਰਦਾਰ, ਪੱਪਾ, ਸ਼ਿਵਜੋਤ ਸਿੰਘ ਗਿੱਲ, ਕਿੱਕਰ ਸੰਧੂ, ਮੰਗਲ ਸਿੰਘ ਐਮ.ਸੀ ਆਦਿ ਨੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਵਿੱਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖ਼ਸ਼ੇ |