ਗੁਰੂਹਰਸਹਾਏ, 1 ਅਪ੍ਰੈਲ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਸ਼੍ਰੀ ਸੰਕਟ ਮੋਚਨ ਪੰਚਮੁਖੀ ਹਨੂਮਾਨ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਬਾਲਾ ਜੀ ਦਾ 25ਵਾਂ ਸਾਲਾਨਾ ਜਾਗਰਨ ਅੱਜ 2 ਅਪ੍ਰੈਲ ਵੀਰਵਾਰ ਨੂੰ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ (ਕਲਿਆਣ ਆਸ਼ਰਮ, ਹਰਿਦੁਆਰ) ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਵਿਜੇ ਸ਼ਰਮਾ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸ਼੍ਰੀ ਹਨੂਮਾਨ ਜਯੰਤੀ ਦੇ ਸਬੰਧ ਵਿਚ 25 ਵਾਂ ਸਾਲਾਨਾ ਜਾਗਰਨ ਸ਼੍ਰੀ ਸੰਕਟ ਮੋਚਨ ਪੰਚਮੁਖੀ ਹਨੂਮਾਨ ਮੰਦਰ, ਮੁਕਤਸਰ ਰੋਡ (ਮੋਂਗਾ ਸਟਰੀਟ) ਵਿਖੇ ਕਰਵਾਇਆ ਜਾ ਰਿਹਾ ਹੈ | ਜਾਗਰਨ ਦੀ ਜੋਤ ਪ੍ਰਚੰਡ ਰਾਤ 8 ਵਜੇ ਕੀਤੀ ਜਾਵੇਗੀ ਅਤੇ ਜਾਗਰਨ ਰਾਤ 9 ਵਜੇ ਤੋਂ ਪ੍ਰਭੂ ਇੱਛਾ ਤੱਕ ਜਾਰੀ ਰਹੇਗਾ | ਸੁੰਦਰ ਭਜਨਾਂ ਦਾ ਗੁਣਗਾਨ ਸੋਨੰੂ ਸਭਰਵਾਲ ਐਂਡ ਪਾਰਟੀ, ਚੰਡੀਗੜ੍ਹ ਵਲੋਂ ਕੀਤਾ ਜਾਵੇਗਾ | ਮੰਦਰ ਪ੍ਰਬੰਧਕ ਕਮੇਟੀ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਜਾਗਰਨ ਵਿਚ ਸ਼ਾਮਲ ਹੋਣ, ਸੰਗਤਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ |