22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਨਾਇਬ ਤਹਿਸੀਲਦਾਰ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 02-04-2026
ਮਮਦੋਟ, 1 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਤਹਿਸੀਲ ਗੁਰੂਹਰਸਹਾਏ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਢੀਗਰਾਂ ਜਿਨ੍ਹਾਂ ਨੂੰ ਸਬ ਤਹਿਸੀਲ ਮਮਦੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਨੇ ਅੱਜ ਸਬ ਤਹਿਸੀਲ ਮਮਦੋਟ ਦਾ ਵਾਧੂ ਚਾਰਜ ਸੰਭਾਲ ਲਿਆ ਹੈ | ਚਾਰਜ ਸੰਭਾਲਦਿਆਂ ਹੀ ਉਹਨਾਂ ਵਲੋਂ ਕੱਚੀਆਂ ਜ਼ਮੀਨਾਂ ਵਿਚ ਫਸਲਾਂ ਦੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਸਬੰਧੀ ਵੇਰਵੇ ਇਕੱਤਰ ਕਰਕੇ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੇ ਆਦੇਸ਼ ਦਿੱਤੇ | ਇਸ ਮੌਕੇ ਮਿਲਣ ਲਈ ਪਹੁੰਚੇ ਕਾਮਰੇਡ ਹੰਸਾਂ ਸਿੰਘ ਅਤੇ ਹੋਰ ਇਲਾਕਾ ਨਿਵਾਸੀਆਂ ਨੂੰ ਉਹਨਾਂ ਭਰੋਸਾ ਦਿਵਾਇਆ ਕਿ ਦਫਤਰ ਵਿਚ ਆਉਣ ਵਾਲੇ ਵਿਅਕਤੀਆਂ ਦੇ ਕੰਮ ਬਿਨਾਂ ਕਿਸੇ ਦੇਰੀ ਦੇ ਤੁਰੰਤ ਕੀਤੇ ਜਾਇਆ ਕਰਨਗੇ | ਇਸ ਮੌਕੇ ਰੀਡਰ ਸੋਨੂੰ, ਕੰਪਿਊਟਰ ਓਪਰੇਟਰ ਮੋਨੂੰ ਮਹਿਤਾ, ਐਡਵੋਕੇਟ ਜਗੀਰ ਗਰੋਵਰ, ਵਸੀਕਾ ਨਵੀਸ ਸੰਜੀਵ ਅਰੋੜਾ, ਪਟਵਾਰੀ ਕੁਲਦੀਪ ਸਿੰਘ, ਪਟਵਾਰੀ ਸੁਖਵਿੰਦਰ ਸਿੰਘ, ਪਟਵਾਰੀ ਅਮਰੀਕ ਸਿੰਘ, ਸੰਨੀ ਮਹਿਤਾ, ਰਾਹੁਲ ਪੁਰੀ, ਹਰਨਾਮ ਸਿੰਘ, ਬਗ਼ੀਚਾ ਸਿੰਘ, ਬਲਦੇਵ ਸਿੰਘ ਸਮੇਤ ਹੋਰ ਵੀ ਤਹਿਸੀਲ ਦੇ ਮੁਲਾਜ਼ਮ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਬੇਮÏਸਮੀ ਬਰਸਾਤ ਕਾਰਨ ਕਣਕਾਂ ਡਿੱਗੀਆਂ-ਝਾੜ ਘਟਣ ਦੇ ਅਸਾਰ ਅਗਲੀ ਖ਼ਬਰ ਆਪ ਦੇ ਸਰਪੰਚ ਦਲਿਤਾਂ 'ਤੇ ਅੱਤਿਆਚਾਰ ਕਰਨ ਦੇ ਹੱਦਾਂ ਬੰਨੇ ਟੱਪਣ ਲੱਗੇ- ਕੁਲਬੀਰ ਸਿੰਘ ਜ਼ੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।