ਕੁੱਲਗੜ੍ਹੀ 1 ਅਪ੍ਰੈਲ( ਸੁਖਜਿੰਦਰ ਸਿੰਘ ਸੰਧੂ)-ਪਿਛਲੇ ਕਾਫ਼ੀ ਦਿਨਾਂ ਤੋਂ ਮÏਸਮ ਦੇ ਬਦਲੇ ਤੇਵਰਾਂ ਕਾਰਨ ਕਿਸਾਨ ਕਾਫ਼ੀ ਚਿੰਤਤ ਹਨ ਬੇਮÏਸਮੀ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਪੱਕ ਕੇ ਤਿਆਰ ਹੋ ਚੁੱਕੀ ਕਣਕ ਦੀ ਫ਼ਸਲ ਦਾ ਝਾੜ ਘਟਣ ਦੇ ਅਸਾਰ ਬਣ ਗਏ ਹਨ ਕਿਉਂ ਕੇ ਕਈ ਦਿਨਾਂ ਤੋਂ ਵਾਰ ਵਾਰ ਬਰਸਾਤ ਅਤੇ ਤੇਜ਼ ਹਨੇਰੀ ਚੱਲ ਰਹੀ ਜਿਸ ਕਾਰਨ ਕਣਕ ਦੀ ਫਸਲ ਜ਼ਿਆਦਾਤਰ ਡਿਗ ਗਈ ਹੈ ਸਬਜ਼ੀਆਂ ਅਤੇ ਹਰੇ ਚਾਰੇ 'ਤੇ ਵੀ ਪ੍ਰਭਾਵ ਪੈ ਰਿਹਾ ਹੈ | ਜਿਸ ਕਾਰਨ ਕਿਸਾਨਾਂ ਨੂੰ ਆਪਣੀ ਕੀਤੀ ਅਣਥੱਕ ਮਿਹਨਤ ਅਤੇ ਖ਼ਰਚੇ ਦਾ ਪੂਰਾ ਮੁੱਲ ਮਿਲਦਾ ਨਜ਼ਰ ਨਹੀਂ ਆ ਰਿਹਾ ਝਾੜ ਘੱਟ ਹੋਣ ਨਾਲ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਜਿਹੜੇ ਕਿਸਾਨਾ ਨੇ ਜ਼ਮੀਨ ਠੇਕੇ 'ਤੇ ਜਾਂ ਹਿੱਸੇ 'ਤੇ ਲੈਂਦੇ ਖੇਤੀ ਕੀਤੀ ਹੈ ਉਨ੍ਹਾਂ ਨੂੰ ਆਪਣਾ ਭਵਿੱਖ ਵੱਡੇ ਨੁਕਸਾਨ ਵਾਲਾ ਮਹਿਸੂਸ ਹੋਣ ਲੱਗ ਗਿਆ |