15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜ਼ੀਰਾ ਵਿਖੇ ਹੋਈ ਰੋਗ ਨਿਵਾਰਨ ਜੀਵਨ ਧਾਰਾ ਦੀ ਨਿਵੇਕਲੀ ਸ਼ੁਰੂਆਤ * ਮੈਡੀਟੇਸ਼ਨ, ਧਿਆਨ, ਕੌਂਸਲਿੰਗ, ਬਰੀਡਿੰਗ ਅਤੇ ਸਾਊਾਡ ਹੀਲਿੰਗ ਨਾਲ ਹੋਵੇਗਾ ਮਾਨਸਿਕ ਵਿਕਾਰਾਂ ਦਾ ਇਲਾਜ

ਅਜੀਤ ਡੈਸਕ 31-03-2026
ਜ਼ੀਰਾ,30 ਮਾਰਚ (ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)-ਕੋਟ ਈਸੇ ਖਾਂ ਰੋਡ ਜ਼ੀਰਾ 'ਤੇ ਰੋਗ ਨਿਵਾਰਨ ਜੀਵਨ ਧਾਰਾ" ਦੀ ਨਿਵੇਕਲੀ ਸ਼ੁਰੂਆਤ ਕੀਤੀ ਗਈ | ਇਸ ਸ਼ੁਰੂਆਤ ਮੌਕੇ ਇਲਾਕੇ ਦੇ ਸੈਂਕੜੇ ਲੋਕ ਸ਼ਾਮਿਲ ਹੋਏ | ਪਿਛਲੇ ਕੋਈ ਪੰਜ ਸਾਲਾਂ ਤੋਂ ਇਸ ਤਿਆਰ ਕੀਤੇ ਜਾ ਰਹੇ ਕੁਦਰਤੀ ਮਾਹੌਲ ਵਿਚ ਜਿੱਥੇ ਇਕ ਆਯੁਰਵੈਦਿਕ ਹਸਪਤਾਲ ਹੋਵੇਗਾ ਉੱਥੇ ਮੈਡੀਟੇਸ਼ਨ, ਧਿਆਨ, ਕੌਂਸਲਿੰਗ, ਬਰੀਡਿੰਗ, ਸਾਊਾਡ ਹੀਲਿੰਗ, ਵਰਗੀਆਂ ਮਨ ਦੇ ਵਿਕਾਰਾਂ ਨੂੰ ਦੂਰ ਕਰਕੇ ਮਨ ਨੂੰ ਸ਼ਾਂਤ ਕਰਨ ਲਈ ਥਰੈਪੀਆਂ ਵੀ ਹੋਣਗੀਆਂ | ਗੁਰਚਰਨ ਸਿੰਘ ਨੂਰਪੁਰ ਜੋ ਕਿ ਖੁਦ ਇੱਕ ਪ੍ਰਸਿੱਧ ਲੇਖਕ,ਵਿਦਵਾਨ ਅਤੇ ਚਿੰਤਕ ਹਨ ਅਤੇ ਉਹਨਾਂ ਦੀਆਂ ਬੇਟੀਆਂ ਡਾ. ਅਮਨਦੀਪ ਕੌਰ, ਡਾ.ਰਜਨੀਤ ਕੌਰ ਅਤੇ ਬੇਟਾ ਡਾ. ਸੰਦੀਪ ਸਿੰਘ ਨੇ ਮਿਲ ਕੇ ਰੋਗ ਨਿਵਾਰਨ ਜੀਵਨ ਧਾਰਾ ਦੀ ਸ਼ੁਰੂਆਤ ਕੀਤੀ ਹੈ | ਸ੍ਰੀ ਜਪੁਜੀ ਸਾਹਿਬ ਦੇ ਪਾਠ ਤੋਂ ਬਾਅਦ ਨਗਰ ਕੀਰਤਨ ਹੋਇਆ | ਇਸ ਉਪਰੰਤ ਜਿਹੜੇ ਕਾਰੀਗਰਾਂ, ਕਿਰਤੀਆਂ ਅਤੇ ਸਹਿਯੋਗੀਆਂ ਨੇ ਇਸ ਦੀ ਤਿਆਰੀ ਵਿਚ ਬੜੀ ਸੁਹਿਰਦਤਾ ਨਾਲ ਕੰਮ ਕੀਤਾ | ਉਹਨਾਂ ਨੂੰ ਸਿਰੋਪੇ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਇਲਾਕੇ ਵਿਚ ਇਹ ਇਕ ਨਿਵੇਕਲਾ ਹਸਪਤਾਲ ਅਤੇ ਨਰੋਏ ਜੀਵਨ ਦਾ ਕੇਂਦਰ ਹੋਵੇਗਾ | ਜਿਸ ਵਿੱਚ ਸਾਡੇ ਦੌਰ ਦੀਆਂ ਵਧ ਰਹੀਆਂ ਤਲਖ਼ੀਆਂ, ਬੇਚੈਨੀ, ਉਦਾਸੀ, ਨਿਰਾਸ਼ਾ ਅਤੇ ਹੋਰ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਤੋਂ ਨਿਜਾਤ ਦਿਵਾਉਣ ਲਈ ਮੈਡੀਟੇਸ਼ਨ, ਧਿਆਨ ਅਤੇ ਹੋਰ ਵਿਧੀਆਂ ਨਾਲ ਮਨ ਨੂੰ ਠੀਕ ਕੀਤਾ ਜਾਏਗਾ | ਕੋਈ ਸਵਾ ਦੋ ਏਕੜ ਵਿਚ ਬਣੇ ਇਸ ਕੇਂਦਰ ਵਿਚ ਕਈ ਤਰ੍ਹਾਂ ਦੇ ਵਿਰਾਸਤੀ ਅਤੇ ਮੈਡੀਸਨ ਨਾਲ ਸਬੰਧਤ ਰੁੱਖ ਲਗਾਏ ਗਏ ਹਨ | ਆਪਣੀਆਂ ਬੇਮਿਸਾਲ ਲਿਖਤਾਂ ਨਾਲ ਪੰਜਾਬ ਭਰ ਵਿਚ ਜਾਣੇ ਜਾਂਦੇ ਸਾਹਿੱਤਕਾਰ ਡਾ. ਨੂਰਪੁਰ ਨੇ ਹੋਰ ਦੱਸਿਆ ਕਿ ਇਸ ਸਮੇਂ ਪੂਰੀ ਦੁਨੀਆ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਸੰਕਟਾਂ, ਮੁਸ਼ਕਲਾਂ ਅਤੇ ਪਰੇਸ਼ਾਨੀਆਂ 'ਚੋਂ ਗੁਜ਼ਰ ਰਹੇ ਹਨ | ਇਸ ਕਰਕੇ ਬੜਾ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਪ ਨਾਲ ਜੁੜੇ, ਆਪਣੀਆਂ ਜੜਾਂ ਨਾਲ ਅਤੇ ਕੁਦਰਤ ਨਾਲ ਜੁੜੇ ਤਾਂ ਜੋ ਉਹ ਜੀਵਨ ਦੀ ਭੱਜ ਦੌੜ ਦੀ ਵਿਅਰਥਤਾ ਨੂੰ ਸਮਝ ਸਕੇ | ਉਹਨਾਂ ਕਿਹਾ ਕਿ ਇਸ ਕੇਂਦਰ ਵਿਚ ਹਰ ਤਰ੍ਹਾਂ ਦੇ ਮੁਨਾਫ਼ਿਆਂ ਅਤੇ ਖ਼ੁਦਗ਼ਰਜ਼ੀਆਂ ਤੋਂ ਉੱਪਰ ਉੱਠ ਕੇ ਮਾਨਵਾਦੀ ਸੋਚ ਨਾਲ ਲੋਕ ਭਲਾਈ ਦੇ ਕਾਰਜ ਕੀਤੇ ਜਾਣਗੇ | ਇਸ ਮੌਕੇ ਗਵੀਸ਼ ਭਾਰਦਵਾਜ, ਡਾ.ਜਗਨ ਨਾਥ ਸ਼ਰਮਾ, ਡਾ.ਲਖਵਿੰਦਰ ਸ਼ਰਮਾ, ਅਸ਼ਵਨੀ ਸ਼ਰਮਾ, ਪ੍ਰਸਿੱਧ ਸਾਹਿੱਤਕਾਰ ਡਾ.ਦਵਿੰਦਰ ਸੈਫੀ, ਚਿੱਤਰਕਾਰ ਜਗਤਾਰ ਸੋਖੀ, ਪ੍ਰੀਤ ਜੱਗੀ, ਹਰਭਿੰਦਰ ਸਿੰਘ ਪ੍ਰਧਾਨ ਲਿਖਾਰੀ ਸਭਾ ਪੀਰ ਮੁਹੰਮਦ, ਕੁਲਦੀਪ ਸਿੰਘ ਜ਼ੀਰਾ, ਲੈਬ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸ਼ਰਮਾ, ਲੈਬ ਟੈਕਨੀਸ਼ੀਅਨ ਡਾ. ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਕੱਸੋਆਣਾ, ਲਵਮੀਤ ਸਿੰਘ ਬੌਬੀ , ਵਿਕਾਸ ਫ਼ਿਰੋਜ਼ਪੁਰ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਪੰਜਾਬ, ਹਰਪ੍ਰੀਤ ਸਿੰਘ ਲੌਗੋਦੇਵਾ, ਸੁਖਦੇਵ ਸਿੰਘ ਬਲਾਕ ਪ੍ਰਧਾਨ ਬੀਕੇਯੂ ਕਾਦੀਆਂ ਜ਼ੀਰਾ, ਹਰਪ੍ਰੀਤ ਸਿੰਘ, ਡਾ. ਮਹਿੰਦਰ ਸਿੰਘ ਬੀਕੇਯੂ ਕਾਦੀਆਂ,ਆਤਮਾ ਸਿੰਘ ਗੁਰਅਵਤਾਰ ਸਿੰਘ, ਮੋਹਣ ਸਿੰਘ ਨੰਬਰਦਾਰ ਫੇਰੋ ਕੇ ਆਦਿ ਹਾਜ਼ਰ ਸਨ | ,ਭਜਨ ਪੇਂਟਰ ਮੱਖੂ ਵਲੋਂ ਤਿਆਰ ਕੀਤੀ ਵਿਸ਼ੇਸ਼ ਗੱਡੀ ਜਿਸ ਤੇ ਸਿਹਤ ਸਬੰਧੀ ਵਿਚਾਰ ਲਿਖੀ ਹੋਏ ਸਨ ਲੋਕਾਂ ਦੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਇਸ ਮੌਕੇ ਤੇ ਆਯੁਰਵੈਦਿਕ ਦਵਾਈਆਂ ਅਤੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਪਿੰਗਲਵਾੜਾ ਭਗਤ ਪੂਰਨ ਸਿੰਘ ਵੱਲੋਂ ਲਗਾਈ ਗਈ ਭੇਟਾ ਰਹਿਤ ਕਿਤਾਬਾਂ ਦੀ ਪ੍ਰਦਰਸ਼ਨੀ ਤੋਂ ਪੁਸਤਕ ਪ੍ਰੇਮੀਆਂ ਨੇ ਕਿਤਾਬਾਂ ਲਈਆਂ | ਇਸ ਮੌਕੇ 'ਤੇ ਸਾਹਿੱਤਕਾਰ ਗੁਰਚਰਨ ਸਿੰਘ ਨੂਰਪੁਰ ਨੂੰ ਉਹਨਾਂ ਦੇ ਵੱਖ-ਵੱਖ ਸਮਾਜਿਕ ਸਰੋਕਾਰਾਂ ਲਈ ਵੱਖ-ਵੱਖ ਸੰਸਥਾਵਾਂ ਵਲੋਂ ਮਾਨ ਸਨਮਾਨ ਭੇਟ ਕੀਤੇ ਗਏ | ਸਾਹਿੱਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਅਤੇ ਪਰਮਜੀਤ ਬਰਾੜ ਸਮੇਤ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵੀ ਗੁਰਚਰਨ ਨੂਰਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਵੱਖ-ਵੱਖ ਕਿਰਤੀਆਂ ਅਤੇ ਕਾਰੀਗਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸ਼ਹਿਰੀ ਹਲਕੇ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਐਸ.ਸੀ. ਭਾਈਚਾਰੇ ਵਲੋਂ ਹਲਕਾ ਇੰਚਾਰਜ ਨਾਲ ਮੀਟਿੰਗ • ਸੁਖਪਾਲ ਸਿੰ... ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੀ ਮੱਖੂ ਵਿਖੇ ਮਹੀਨਾਵਾਰ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।