30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰੇਲਵੇ ਵਲੋਂ ਅੰਮਿ੍ਤਸਰ-ਮਾਨਸੀ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪੈੱ੍ਰਸ ਰੇਲਗੱਡੀ ਚਲਾਉਣ ਦਾ ਫ਼ੈਸਲਾ <br/>

ਅਜੀਤ ਡੈਸਕ 20-02-2026
ਫ਼ਿਰੋਜ਼ਪੁਰ, 19 ਫਰਵਰੀ (ਰਾਕੇਸ਼ ਚਾਵਲਾ)-ਰੇਲਵੇ ਵਲੋਂ ਮੁਸਾਫ਼ਰਾਂ ਦੀ ਸਹੂਲਤ ਅਤੇ ਆਉਣ-ਜਾਣ ਨੂੰ ਸੁਖਾਲਾ ਬਣਾਉਣ ਲਈ ਅੰਮਿ੍ਤਸਰ ਅਤੇ ਮਾਨਸੀ ਵਿਚਕਾਰ 'ਰਿਜ਼ਰਵਡ ਸਪੈਸ਼ਲ ਐਕਸਪੈੱ੍ਰਸ' ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ | ਉੱਤਰ ਰੇਲਵੇ ਫ਼ਿਰੋਜ਼ਪੁਰ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਗੱਡੀ ਨੰਬਰ 04610 (ਅੰਮਿ੍ਤਸਰ ਤੋਂ ਮਾਨਸੀ) ਇਹ ਵਿਸ਼ੇਸ਼ ਰੇਲਗੱਡੀ ਅੰਮਿ੍ਤਸਰ ਤੋਂ ਮਾਨਸੀ ਲਈ ਮਿਤੀ 24.02.2026, 28.02.2026 ਅਤੇ 04.03.2026 (ਕੁੱਲ ਤਿੰਨ ਗੇੜੇ) ਨੂੰ ਚੱਲੇਗੀ | ਇਹ ਗੱਡੀ ਅੰਮਿ੍ਤਸਰ ਤੋਂ ਰਾਤ 20:10 ਵਜੇ ਰਵਾਨਾ ਹੋਵੇਗੀ ਅਤੇ ਲਗਭਗ 30 ਘੰਟਿਆਂ ਦਾ ਸਫ਼ਰ ਤੈਅ ਕਰਕੇ ਰਾਤ 02.30 ਵਜੇ ਮਾਨਸੀ ਪਹੁੰਚੇਗੀ | ਉਨ੍ਹਾਂ ਕਿਹਾ ਕਿ ਗੱਡੀ ਨੰਬਰ 04609 (ਮਾਨਸੀ ਤੋਂ ਅੰਮਿ੍ਤਸਰ) ਵਾਪਸੀ ਵਿਚ ਇਹ ਗੱਡੀ ਮਾਨਸੀ ਤੋਂ ਅੰਮਿ੍ਤਸਰ ਲਈ ਮਿਤੀ 26.02.2026, 02.03.2026 ਅਤੇ 06.03.2026 (ਕੁੱਲ ਤਿੰਨ ਗੇੜੇ) ਨੂੰ ਚੱਲੇਗੀ | ਇਹ ਰੇਲਗੱਡੀ ਮਾਨਸੀ ਤੋਂ ਸਵੇਰੇ 4 ਵਜੇ ਰਵਾਨਾ ਹੋ ਕੇ ਲਗਭਗ 33 ਘੰਟਿਆਂ ਬਾਅਦ ਦੁਪਹਿਰ 13.15 ਵਜੇ ਅੰਮਿ੍ਤਸਰ ਪਹੁੰਚੇਗੀ | ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਇਹ ਟਰੇਨ ਦੋਵੇਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਗੋਰਖਪੁਰ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੌਰੀ, ਬਰੌਨੀ, ਬੇਗੂਸਰਾਏ ਅਤੇ ਖਗੜੀਆ ਸਟੇਸ਼ਨਾਂ 'ਤੇ ਰੁਕੇਗੀ |

ਪਿਛਲੀ ਖ਼ਬਰ ਕਾਵਿ-ਸੰਗ੍ਰਹਿ ਲੋਕ-ਅਰਪਣ ਸਮਾਗਮ 22 ਨੂੰ ਅਗਲੀ ਖ਼ਬਰ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।