30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਦੀ ਤਸਵੀਰ | ਅਜੀਤ ਤਸਵੀਰ <br/> 20-02-2026
ਕੁੱਲਗੜ੍ਹੀ, 19 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਹਰੇਕ ਖੇਤਰ 'ਚ ਵਧੀਆ ਸੇਵਾਵਾਂ ਦੇਣ ਵਾਲੀ ਮੀਰੀ ਪੀਰੀ ਵੈੱਲਫੇਅਰ ਸੁਸਾਇਟੀ ਸੁਰ ਸਿੰਘ ਵਾਲਾ ਵਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ 'ਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਵਿਦਿਆਰਥੀਆਂ ਨੇ ਪੰਜਾਬੀ ਸੁੰਦਰ ਲਿਖਾਈ, ਗੁਰਬਾਣੀ ਕੰਠ, ਦਸਤਾਰ ਮੁਕਾਬਲੇ, ਗੁਰਮਤਿ ਪ੍ਰਸ਼ਨ ਉੱਤਰੀ ਮੁਕਾਬਲੇ ਕਰਵਾਏ | ਜਿਨ੍ਹਾਂ ਵਿਚ ਗੁਰਬਾਣੀ ਕੰਠ ਵਿਚੋਂ ਪ੍ਰਭਨੂਰ ਕÏਰ ਜਮਾਤ ਛੇਵੀਂ ਨੇ ਪਹਿਲਾ ਸਥਾਨ ਅਤੇ 3 ਹਜ਼ਾਰ ਰੁਪਏ ਨਕਦ ਇਨਾਮ, ਸ਼ਹਿਨਾਜ਼ਪ੍ਰੀਤ ਕÏਰ ਜਮਾਤ ਗਿਆਰ੍ਹਵੀਂ ਨੇ ਸੁੰਦਰ ਲਿਖਾਈ ਵਿਚੋਂ ਤੀਜਾ ਸਥਾਨ ਅਤੇ ਨਾਲ਼ 3000 ਰੁਪਏ ਦਾ ਨਕਦ ਇਨਾਮ, ਗੁਰਬਾਣੀ ਕੰਠ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਹਨਾਂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਮੈਨੇਜਮੈਂਟ ਕਮੇਟੀ ਅਤੇ ਪਿ੍ੰਸੀਪਲ ਰੀਤੂ ਚੋਪੜਾ ਸਵਾਗਤ ਕੀਤਾ | ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਅਜਿਹੇ ਸਮਾਗਮ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ¢

ਪਿਛਲੀ ਖ਼ਬਰ ਰੇਲਵੇ ਵਲੋਂ ਅੰਮਿ੍ਤਸਰ-ਮਾਨਸੀ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪੈੱ੍ਰਸ ਰੇਲਗੱਡੀ ਚਲਾਉਣ ਦਾ ਫ਼ੈਸਲਾ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।