ਫ਼ਿਰੋਜ਼ਸ਼ਾਹ, 19 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਇਲਾਕੇ ਦੀ ਸਿੱਖਿਆ ਦੇ ਖੇਤਰ ਚ ਮੋਹਰੀ ਸੰਸਥਾ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਜੇ. ਸੀ ਮੇਨ ਦੀ ਪ੍ਰੀਖਿਆ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਕੁੱਲ 23 ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ | ਸਕੂਲ ਦੇ ਪਿ੍ੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਉਪ ਪਿ੍ੰਸੀਪਲ ਸੁਕੀਰਤੀ ਸ਼ਰਮਾ ਨੇ ਦੱਸਿਆ ਕਿ ਪਿਛਲੀ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਨੇ ਜੇ.ਈ.ਈ ਮੇਨ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਜੋ ਕਿ ਬਹੁਤ ਖ਼ੁਸ਼ੀ ਅਤੇ ਮਾਣ ਵਾਲੀ ਗਲ ਹੈ | ਉਹਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਭਿਸ਼ੇਕ ਨੇ 85.50%, ਸੂਜਲ ਕੰਬੋਜ ਨੇ 83.30%, ਅੰਜੂ ਰਾਣੀ 83.23%, ਰਵੀ 81.06% , ਪਾਰਸ ਸਿੰਘ 83.27%, ਰੌਬਿਨ 70.73%, 83.27% , ਸਿੱਧੂ ਰਾਮ 71.81%, ਅਰਸ਼ਦੀਪ ਕੌਰ 71.8%, ਪੁਸ਼ਪਾ 73.9% , ਵਰਸਦੀਪ ਕੌਰ 66.93 , ਸੰਜਨਾ 66.29% , ਗੁਰਵਿੰਦਰ ਕੌਰ 68.81%, ਸੁਖਵੀਰ ਕੌਰ 63.8%, ਹੁਸਨਦੀਪ ਕੌਰ 63.57%, ਸਿਮਰਨ ਕੌਰ 68.81% ,ਅਰਸ਼ਪ੍ਰੀਤ ਕੌਰ 67.94%, ਨੀਲਮ ਰਾਣੀ 66.98%, ਅੰਜੂ ਰਾਣੀ 67.9%, ਜਸ਼ਨਦੀਪ ਸਿੰਘ 64.74%, ਪੱਲਵੀ 64.19%, ਸ਼ਮੀਰ 66.47, ਪ੍ਰੇਰਨਾ 61.71% ਹਰਪ੍ਰੀਤ ਕੌਰ 61.10 ਅੰਕ ਪ੍ਰਾਪਤ ਕਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਹਨਾਂ ਸਕੂਲ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |